3.1 C
United Kingdom
Sunday, March 8, 2026

More

    ਗੁਰੂ ਨਾਨਕ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਨੰਗਲ ਜੱਟਾਂ ‘ਰਾਜ ਪੱਧਰੀ ਅਵਾਰਡ’ ਨਾਲ਼ ਸਨਮਾਨਿਤ

    (ਹਰਜੀਤ ਲਸਾੜਾ, ਬ੍ਰਿਸਬੇਨ 18 ਮਈ)

    ਇੱਥੇ ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ (ਪੰਜਾਬ) ਵੱਲੋਂ ਮਨੁੱਖਤਾ ਅਤੇ ਹੋਰ ਸਮਾਜਿਕ ਕਾਰਜ਼ਾਂ ਨੂੰ ਦੇਖਦਿਆਂ ਲਗਾਤਾਰ ਤੀਸਰੀ ਵਾਰ ‘ਸਟੇਟ ਪੱਧਰੀ ਬੈੱਸਟ ਯੂਥ ਕਲੱਬ ਅਵਾਰਡ’ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੰਗਲ ਜੱਟਾਂ ਦੀ ‘ਗੁਰੂ ਨਾਨਕ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ’(ਅੌਡ਼ ਬਲਾਕ) ਨੂੰ ਚੁਣਿਆ ਹੈ। ਇਹ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਂਸਲ ਨੇ ਲਿੱਖਤੀ ਰੂਪ ‘ਚ ਦੇਸ਼/ਵਿਦੇਸ਼ ਦੇ ਮੀਡੀਆ ਕਰਮੀਆਂ ਨਾਲ਼ ਸਾਂਝਾ ਕੀਤਾ। ਉਹਨਾਂ ਹੋਰ ਕਿਹਾ ਕਿ ਹਰ ਸਾਲ ਨਹਿਰੂ ਯੁਵਾ ਕੇਂਦਰ ਪੰਜਾਬ ਵੱਲੋਂ ਸਮੂਹ ਕਲੱਬਾਂ ‘ਚੋਂ ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਉੱਤਮ ਯੂਥ ਕਲੱਬ ਦੀ ਚੋਣ ਕਰ ਇਹਨਾਂ ਮਾਣਮੱਤੇ ਸਨਮਾਨਾਂ ਨਾਲ਼ ਨਵਾਜਿਆ ਜਾਂਦਾ ਹੈ। ਜਿਸਦੇ ਤਹਿਤ ਸੂਬਾ ਪੱਧਰੀ ਜੇਤੂ ਕਲੱਬ ਨੂੰ ਪ੍ਰਮਾਣ ਪੱਤਰ ਦੇ ਨਾਲ਼ 1,00,000 ਰੁਪਏ ਅਤੇ ਜ਼ਿਲ੍ਹਾ ਪੱਧਰੀ ਜੈਤੂ ਕਲੱਬ ਨੂੰ ਪ੍ਰਮਾਣ ਪੱਤਰ ਤੇ 25,000 ਦੀ ਇਨਾਮੀ ਰਾਸ਼ੀ ਭੇਂਟਾ ਕੀਤੀ ਜਾਂਦੀ ਹੈ। ਸੰਸਥਾ ਮੁੱਖੀ ਗੁਰਪ੍ਰੀਤ ਸਿੰਘ ਬਾਂਸਲ ਨੇ ਇਸਦਾ ਸਿਹਰਾ ਕਲੱਬ ਦੇ ਮੈਂਬਰਾਂ ਦੀ ਅਣਥੱਕ ਮਿਹਨਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨੂੰ ਦਿੱਤਾ ਹੈ ਅਤੇ ਭਵਿੱਖ ਲਈ ਵੀ ਬਚਨਬੱਧਤਾ ਦੁਹਰਾਈ ਹੈ। ਜਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ‘ਤੋਂ ਕਲੱਬ ਵੱਲੋਂ ਮਨੁੱਖਤਾ ਦੀ ਭਲਾਈ ਬਾਬਤ ਹਰ ਤਰਾਂ ਦੇ ਕਾਰਜ਼ਾਂ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ। ਜਿਸ ਵਿੱਚ ਧਾਰਮਿਕ ਜਿਗਿਆਸਾ, ਸਮਾਜਿਕ ਚੇਤਨਾ, ਖੇਡਾਂ ਦੀ ਪਹਿਲਕਦਮੀ, ਸਭਿਆਚਾਰਕ ਪਸਾਰਾ ਆਦਿ ਪ੍ਰਮੁੱਖ ਕਾਰਜ਼ ਸ਼ਾਮਿਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ(ਪੰਜਾਬ) ਦੇ ਆਦੇਸ਼ਾਂ ਅਨੁਸਾਰ ਵੀ ਕਲੱਬ ਵੱਲੋਂ ਸਮੇਂ-ਸਮੇਂ ‘ਤੇ ਬਣਦਾ ਯੋਗਦਾਨ ਪਾਉਂਣਾ ਤੇ ਕੋਵਿਡ-19 ਦੇ ਚੱਲਦਿਆਂ ਕਲੱਬ ਦੀ ਨਿਸ਼ਕਾਮ ਸੇਵਾ ਕਾਬਲੇ ਗ਼ੌਰ ਹੈ। ਇਲਾਕੇ ਵਿੱਚ ਕਲੱਬ ਦੇ ਉੱਦਮੀਂ ਕੰਮਾਂ ਦੀ ਚਰਚਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!