ਚੰਡੀਗੜ੍ਹ (ਰਾਜਿੰਦਰ ਭਦੌੜੀਆ)
ਸੂਬੇ ‘ਚ 16 ਕੋਰੋਨਾ ਪੋਜ਼ੇਟਿਵ ਪੰਜਾਬ ਪੁਲਸ ਦੇ ਮੁਲਾਜ਼ਮਾਂ ‘ਚੋਂ 8 ਨੂੰ ਐਤਵਾਰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦ ਕਿ ਦੂਜੇ ਪਾਸੇ ਫਰੰਟ ਲਾਈਨ ‘ਤੇ ਡਿਊਟੀ ਦੇ ਰਹੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਸਾਵਧਾਨੀ ਤੇ ਸੁਰੱਖਿਆ ਦੇ ਉਪਰਾਲਿਆਂ ਨੂੰ ਅਪਣਾਉਂਦਿਆਂ ਸੂਬਾ ਪੁਲਸ ਨੇ 20 ਹੋਰ ਜ਼ਿਲ੍ਹਾ ਕੁਆਰੰਟਾਈਨ ਸੈਂਟਰਾਂ ਦੀ ਸਥਾਪਨਾ ਕੀਤੀ ਹੈ । ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਨੋਟੀਫਾਈਡ ਕੀਤੇ ਇਨ੍ਹਾਂ ਕੁਆਰੰਟਾਈਨ ਸੈਂਟਰਾਂ ਦੀ ਕੁੱਲ ਗਿਣਤੀ ਵਧ ਕੇ 78 ਹੋ ਗਈ ਹੈ ।