ਰਾਮਪੁਰਾ ਫੂਲ (ਪੰਜ ਦਰਿਆ ਬਿਊਰੋ)
ਕੁਵੈਤ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਵਾਸੀ ਅਜੈਬ ਸਿੰਘ ਦੀ ਕੁਵੈਤ ‘ਚ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਅਜੈਬ ਸਿੰਘ ਪੁੱਤਰ ਹਰਨੇਕ ਸਿੰਘ ਕੁਵੈਤ ਦੀ ਇਕ ਕੰਪਨੀ ‘ਚ ਕੰਮ ਕਰਦਾ ਸੀ ਤੇ ਉਸਦੀ ਬੀਤੀ ਦਿਨੀ ਮੌਤ ਹੋ ਗਈ।