(ਸਿੱਕੀ ਝੱਜੀ ਪਿੰਡ ਵਾਲਾ)
ਪੰਜਾਬੀ ਗਾਇਕੀ ਚ ਇੱਕ ਵੱਖਰੀ ਪਹਿਚਾਣ ਦੇ ਮਾਲਿਕ ਅੰਤਰਾਸ਼ਟਰੀ ਬਾਲੀਵੁੱਡ ਗਾਇਕ ਲੇਂਹਿੰਬਰ ਹੂਸੈਨਪੁਰੀ ਜਿਹਨਾਂ ਦੇ ਗਾਏ ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ, ਵਿੱਚ ਪਿੜਾਂ ਦੇ, ਫੋਨ ਮੇਰਾ, ਵਿੱਚ ਪ੍ਰਦੇਸਾਂ ਮੇਰਾ ਦਿਲ ਨਾ ਨੀ ਲੱਗੇ ਮਾਏ, ਛੱਡ ਦਿਲਾਂ ਰੋ ਨਾ ਬੇਗਾਨਿਆਂ ਦੇ ਲਈ, ਫੁੱਲਾਂ ਵਾਲਾ ਸੂਟ, ਅਤੇ ਪੰਜਾਬੀ ਤੇ ਹਿੰਦੀ ਫਿਲਮਾਂ ਚ ਅਨੇਕਾਂ ਗੀਤ ਸੁਪਰਹਿੱਟ ਗਾਏ। ਲੇੰਹਿੰਬਰ ਹੂਸੈਨਪੁਰੀ ਨੇ ਆਪਣਾ ਯੂ ਟਿਊਬ ਚੈਨਲ ਅੈਲ ਅੈਚ ( LH PRODUCTION) ਜਾਰੀ ਕਰਨ ਤੇ ਕਰੋਨਾ ਮਹਾਂਮਾਂਰੀ ਤੇ ਅਧਾਰਿਤ ਪ੍ਰਸਿੱਧ ਗੀਤਕਾਰ “ਹਰਵਿੰਦਰ ਉਹੜਪੁਰੀ” ਦੀ ਲਿਖੀ ਕਵਿਤਾ ਆਪਣੇ ਸਰੋਤਿਆਂ ਲਈ ਸਾਂਝੀ ਕੀਤੀ। ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਆਪਣੇ ਇਸ ਚੈਨਲ ਰਾਂਹੀ ਆਉਣ ਵਾਲੇ ਸਮੇਂ ਚ ਜਿਥੇ ਲੇੰਹਿੰਬਰ ਹੂਸੈਨਪੁਰੀ ਆਪਣੇ ਗੀਤ ਰਿਲੀਜ਼ ਕਰਨਗੇ ਉਥੇ ਹੀ ਇਸ ਦੇ ਨਾਲ ਹੀ ਹੋਰ ਕਲਾਕਾਰਾਂ ਦੇ ਗੀਤਾਂ ਦੇ ਪ੍ਰੋਜੈਕਟ ਵੀ ਰਿਲੀਜ਼ ਕੀਤੇ ਜਾਣਗੇ।