ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
ਰਹਿੰਦਾ ਵਿੱਚ ਕਨੇਡਾ ਅੱਜ ਕੱਲ,
ਕਾਦੀਆਂ ਓਹਦਾ ਗਰਾਂ।
ਖੇਡਿਆ ਗੁੱਲੀ ਡੰਡਾ,ਚੋਰ ਸਿਪਾਹੀ,
ਪੀਤੇ ਭਰ ਭਰ ਦੁੱਧ ਦੇ ਛੰਨੇ।
ਕਰ ਖੇਤੀਬਾੜੀ ਕਮਾਦ ਬੀਜਿਆ,
ਰੌਅ ਪੀਤੀ ਚੂਪੇ ਬੜੇ ਗੰਨੇ।
ਪਿੰਡ ਦੀ ਸੱਥ ਦਾ ਬੋਹੜ ਨੀ,
ਭੁੱਲਿਆ ਨਈਂ ਭੁੱਲੀ ਓਹਦੀ ਛਾਂ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
-ਘਰੇ ਲਬੇੜਕੇ ਜਦੋਂ ਵੀ ਲੀੜੇ ਆਇਆ,
ਮੇਰੇ ਕੰਨ ‘ਤੇ ਧਰਕੇ ਮਾਂ ਨੇ ਮਾਰੀ।
ਰੋਂਦਾ ਬਾਪੂ ਦੀ ਗੋਦੀ ਵਿੱਚ ਵੜਦਾ,
ਉਹਨਾਂ ਨਾਲ ਸੀ ਮੇਰੀ ਗੂੜੀ ਯਾਰੀ।
ਝੱਟ ਕਿਸੇ ਮਹਿਮਾਨ ਨੇ ਆਉਣਾ,
ਜਦੋਂ ਉੱਡਣਾ ਬਨੇਰਿਓਂ ਕਾਂ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
-ਮਿਹਨਤ ਕੀਤੀ ਖੂਬ ਤੇ ਨਾਲੇ,
ਉੱਚ ਵਿਦਿਆ ਨੂੰ ਪਾਇਆ ਸੀ।
ਤੰਗੀਆਂ ਤੁਰਸ਼ੀਆਂ ਕੱਟ ਲਈਆਂ,
ਤੇ ਓਹ ਭੋਰਾ ਨਾ ਘਬਰਾਇਆ ਸੀ।
ਕਦੇ ਘਰੋਂ ਸੁੱਕੀ ਰੋਟੀ ਖਾ ਕੇ ਜਾਣਾ,
ਸੰਧੂ ਤੇ ਕਦੇ ਓਹ ਵੀ ਸੀ ਸਮਾਂ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
-ਮਾਂ ਬੋਲੀ ਨਾਲ ਮੋਹ ਕਰਦਾ ਤੇ,
ਸਦਾ ਰਹਿੰਦਾ ਗੀਤ ਰਚੇਂਦਾ।
ਰੁਤਬਾ ਓਹਨਾਂ ਦਾ ਵੀ ਉੱਚਾ ਹੈ,
ਓਹ ਗੀਤ ਜਿੰਨ੍ਹਾਂ ਨੂੰ ਦੇਂਦਾ।
ਗਾਉਣ ਲੱਗੇ ਓਹ ਵੀ ਮਿਹਨਤ,
ਮਾਰਨ ਹੋਣ ਤੱਕ ਜਾਂਦੇ ਓਹ ਫਨਾਂਹ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
-ਮਾਂ ਚਰਨਜੀਤ ਦੀ ਠੰਡੜੀ ਛਾਂ ਨੇਂ,
ਰੱਖਿਆ ਸੀ ਧੁੱਪਾਂ ਤੋਂ ਬਹੁਤ ਬਚਾ ਕੇ।
ਪਿਤਾ ਜੀ ਹਰਨਾਮ ਸਿੰਘ ਹੁਰਾਂ,
ਮੈਨੂੰ ਲਿਆ ਸੀ ਗੁਰਾਂ ਤੋਂ ਜਾ ਕੇ।
ਕਰਮਾਂ ਵਾਲਾ ਪੁੱਤ ਲਾਡਲਾ ਤੇ,
ਤੇ ਸੀਗੀ ਕਰਮਾਂ ਵਾਲੀ ਬੜੀ ਮਾਂ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
-ਗਿਆਨੀ ਸੰਤ ਸਿੰਘ ਮਸਕੀਨ ਹੁਰਾਂ ਦੇ,
ਸਨ ਬਾਪੂ ਜੀ ਬਹੁਤ ਪਿਆਰੇ।
ਕਥਾ ਵਾਚਕ ਸਨ ਉੱਚ ਕੋਟੀ ਦੇ,
ਲੋਕੀਂ ਇੱਜਤ ਕਰਦੇ ਸਨ ਸਾਰੇ।
ਓਹਨਾਂ ਕੀੜੀ ਵੀ ਮਾਰੀ ਨਾ ਤੇ,
ਕਦੇ ਕੀਤਾ ਨਾ ਕੋਈ ਗੁਨਾਹ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
-ਪੁੱਤ ਗੁਰਕਿਰਨ ਤੇ ਸਹਿਜਪਾਲ,
ਮਾਲਕ ਨੇ ਦਿੱਤੇ ਲਾਲ ਪਿਆਰੇ।
ਦੋਵੇਂ ਸੰਸਕਾਰੀ ਤੇ ਆਗਿਆਕਾਰੀ,
ਜਾਵਾਂ ਦਾਤਿਆ ਮੈਂ ਤੇਰੇ ਬਲਿਹਾਰੇ।
ਮੈਂ ਤੇਰੇ ਦਰ ਆਉਂਦਾ ਰਵਾਂ,
ਤੇ ਤੂੰ ਦੇਂਦਾ ਰਵੀਂ ਪਨਾਂਹ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।
-ਸਾਬਤ ਸੂਰਤ ਸਿੱਖ ਗੂਰਾਂ ਦਾ,
ਸੋਹਣੀ ਅੱਜ ਵੀ ਦਸਤਾਰ ਸਜਾਵੇ।
ਸ਼ਾਨਾਮੱਤਾ ਓਹ ਵਿਹੜਾ ਹੋਵੇ,
ਜਿਸ ਵਿਹੜੇ ਵਿੱਚ ਪੈਰ ਓਹ ਪਾਵੇ।
ਰਾਣਾ ਸੰਧੂ ਗੀਤਾਂ ਦੇ ਵਿੱਚ,
ਹਰ ਵਾਰ ਹੀ ਜਾਂਦਾ ਏ ਛਾ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ
-ਫੱਕਰ ਅਤੇ ਫਕੀਰ ਸੁਭਾਅ ਦਾ,
ਬਚਪਨ ਵਿੱਚ ਭੋਲ਼ਾ ਸੀ ਰਾਣਾ।
ਪੜ੍ਹਦਿਆਂ ਪੜ੍ਹਦਿਆਂ ਚੇਟਕ ਲੱਗਗੀ,
ਲਿਖਣ ਲੱਗ ਪਿਆ ਗਾਣਾ।
ਇੱਕ ਖ਼ੂਬੀ “ਦੁੱਖਭੰਜਨਾਂ” ਓਹਦੀ,
ਕਦੇ ਦੇ ਕੇ ਨਾ ਫਿਰੇ ਜ਼ੁਬਾਂ।
ਸੰਧੂਆਂ ਦਾ ਪੁੱਤ ਸ਼ਾਇਰ ਬਣ ਗਿਆ,
ਪਰਮਪਾਲ ਓਹਦਾ ਨਾਂਅ।