5.4 C
United Kingdom
Friday, March 6, 2026

More

    ਨਿਹਾਲ ਸਿੰਘ ਵਾਲਾ ‘ਚ ਸੈਕਸ ਸਕੈਂਡਲ ਦਾ ਪਰਦਾਫਾਸ਼, 2 ਪੁਲਸੀਆਂ ਸਮੇਤ 5 ਗ੍ਰਿਫ਼ਤਾਰ

    ?ਕਰੋਨੇ ਦੇ ਦਿਨਾਂ ਚ’ ਕਰੋਨੇ ਦਾ ਇੱਕ ਰੂਪ ਇਹ ਵੀ

    ?ਦੇਹ ਵਪਾਰ ਦਾ ਧੰਦਾ ਕਰਦੇ ਦੋ ਥਾਣੇਦਾਰਾਂ ਅਤੇ ਦੋ ਅੌਰਤਾਂ ਸਮੇਤ ਪੰਜ ਗ੍ਰਿਫਤਾਰ।

    ਮੋਗਾ,ਨਿਹਾਲ ਸਿੰਘ ਵਾਲਾ(ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

    ਹਲਕਾ ਨਿਹਾਲ ਸਿੰਘ ਵਾਲਾ ਵਿਖੇ ਐੱਸ.ਪੀ.ਐੱਚ. ਰਤਨ ਸਿੰਘ ਬਰਾੜ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਹੀ ਤਾਇਨਾਤ ਦੋ ਸਹਾਇਕ ਥਾਣੇਦਾਰਾਂ ਸਮੇਤ 5 ਤੇ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਿਕਰਯੋਗ ਹੈ ਕਿ ਜ਼ਿਲਾ ਮੋਗਾ ਦੀ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਪੁਲਸ ਦੀ ਕਥਿਤ ਮਿਲੀਭੁਗਤ ਨਾਲ ‘ਚੁੱਪ- ਚਪੀਤੇ’ ਚੱਲਦੇ ਵੱਡੇ ਸੈਕਸ ਰੈਕੇਟ ਦਾ ਆਖਿਰਕਾਰ ਪਰਦਾਫਾਸ਼ ਹੋ ਗਿਆ ਹੈ। ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਵਲੋਂ ਇਸ ਮਾਮਲੇ ‘ਚਮਾਮਲੇ ਦੇ ਸ਼ਕਾਇਤ ਕਰਤਾ ਸੁਭਾਸ਼ ਚੰਦਰ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਦਰਜ ਕਰਵਾਇਆ ਕਿ ਉਹ ਹਰਜਿੰਦਰ ਸਿੰਘ ਤੇ ਉਸਦੀ ਪਤਨੀ ਜਸਵੰਤ ਕੌਰ ਦੇ ਨਾਲ-ਨਾਲ ਕੰਮਕਾਰ ਦੇ ਸਬੰਧ ਵਿਚ ਸੀਮਾ ਰਾਣੀ ਨੂੰ ਪਹਿਲਾ ਤੋਂ ਹੀ ਜਾਣਦਾ ਹੈ ਤੇ ਜਦੋਂ ਉਹ 7 ਮਈ ਜਸਵੰਤ ਕੌਰ ਅਤੇ ਸੀਮਾ ਰਾਣੀ ਨੇ ਮੈਨੂੰ ਬਹਾਨੇ ਨਾਲ ਹਰਜਿੰਦਰ ਕੌਰ ਦੇ ਘਰ ਬੁਲਾ ਲਿਆ ਮੇਰੇ ਵਲੋਂ ਕਥਿਤ ਤੌਰ ‘ਤੇ ਮਨਾ ਕਰਨ ਦੇ ਬਾਵਜੂਦ ਵੀ ਉਹ ਮੈਨੂੰ ਕਮਰੇ ਵਿਚ ਲੈ ਗਈਆਂ। ਤੇ ਇੱਕ ਔਰਤ ਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਦੀ ਬਣੀ ਸਥਿਤੀ ਕਾਰਨ ਮੈਂ ਤਾਂ ਘਬਰਾਹਟ ‘ਚ ਆ ਗਿਆ ਤੇ ਤਰੁੰਤ ਮੌਕੇ ਤੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਵੀ ਮੌਕੇ ਤੇ ਪੁੱਜ ਗਏ, ਜਿਨ੍ਹਾਂ ਨੇ ਮੈਨੂੰ ਪੁਲਸ ਮਕੁੱਦਮਾ ਦਰਜ ਕਰਨ ਦੀ ਧਮਕੀ ਦੇ ਕੇ ਇਕ ਲੱਖ ਰੁਪਏ ਲੈ ਲਏ ਤੇ ਫਿਰ ਜਸਵੰਤ ਕੌਰ ਅਤੇ ਸੀਮਾ ਰਾਣੀ ਮੇਰੇ ਤੋਂ ਵੱਖਰੇ 50 ਹਜ਼ਾਰ ਰੁਪਏ ਮੰਗਣ ਲੱਗੀਆਂ ਤੇ ਉਨ੍ਹਾਂ ਵੀ ਪੁਲਸ ਮਕੁੱਦਮਾ ਦਰਜ ਕਰਵਾਉਣ ਦੀ ਧਮਕੀ ਦਿੱਤੀ, ਜਿਸ ਮਗਰੋਂ ਹੀ ਉਨ੍ਹਾਂ ਇਸ ਰੈਕੇਟ ਦੀ ਸ਼ਕਾਇਤ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਅਜੀਤਵਾਲ ਦੇ ਮੁੱਖ ਅਫ਼ਸਰ ਪਲਵਿੰਦਰ ਸਿੰਘ ਵਲੋਂ ਜਸਵੰਤ ਕੌਰ ਪਤਨੀ ਹਰਜਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸੀਮਾ ਰਾਣੀ, ਹਰਜਿੰਦਰ ਸਿੰਘ, ਸਹਾਇਕ ਥਾਣੇਦਾਰ ਚਮਕੌਰ ਸਿੰਘ ਲਧਾਈਕੇ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਮੋਗਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
    ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪੁਲਸ ਅਧਿਕਾਰੀਆਂ ਤੇ ਮਾਮਲਾ ਦਰਜ ਹੋਣ ਮਗਰੋਂ ਜਿਲ੍ਹਾ ਪੁਲਿਸ ਚ ਵੱਡੀ ਹਲਚਲ ਇਸ ਦੇਹ ਵਪਾਰ ਦੇ ਧੰਦੇ  ਵਿਚ ਨਿਹਾਲ ਸਿੰਘ ਵਾਲਾ ਵਿਖੇ ਤਾਇਨਾਤ ਦੋ ਥਾਣੇਦਾਰਾਂ ਤੇ ਪੁਲਸ ਮਕੁੱਦਮਾ ਦਰਜ ਹੋਣ ਪਿੱਛੋਂ  ਥਾਣੇ ਵਿਚ ਵੱਡੀ ਹਲਚਲ ਦੇਖੀ ਗੲੀ. । ਪਤਾ ਲੱਗਾ ਹੈ ਕਿ ਮਾਮਲੇ ਵਿਚ ਕੁੱਝ ਹੋਰਨਾਂ ਰਸੂਖਵਾਨਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ। ਦੱਸਣਯੋਗ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਕੁੱਝ ਔਰਤਾ ਵਲੋਂ ਪੁਲਸ ਅਧਿਕਾਰੀਆਂ ਨਾਲ ਕਥਿਤ ਤੌਰ ਤੇ ‘ਗੰਢਤੁੰਪ’ ਕਰਕੇ ਆਪਣੇ ਪ੍ਰੇਮ ਜਾਲ ਵਿਖ ਫਸਾਉਂਦੇ ਹੋਏ ਲੱਖਾਂ ਰੁਪਏ ਬਟੋਰੇ ਜਾ ਰਹੇ ਹਨ।

    ਦੇਹ ਵਪਾਰ ਦੇ ਧੰਦੇ ਕਾਰਨ 12 ਸਾਲਾਂ ਬਾਅਦ ਮੋਗਾ ਮੁੜ ਚਰਚਾ ਛਿੜੀ ਹੈ । ਮੋਗਾ ਵਿਖੇ ਇਸ ਤਰ੍ਹਾਂ ਦਾ ਸੈਕਸ ਸੈਕਡਲ 2008 ਵਿਚ ਵੀ ਸਾਹਮਣੇ ਆਇਆ ਸੀ ਤੇ ਉਦੋਂ ਵੀ ਪੁਲਸ ਅਧਿਕਾਰੀਆਂ ਸਮੇਤ ਵੱਡੇ ਰਸੂਖਵਾਨਾਂ ਤੇ ਪੁਲਸ ਮਾਮਲੇ ਦਰਜ ਹੋਏ ਸਨ। 12 ਵਰ੍ਹਿਆਂ ਮਗਰੋਂ ਸੈਕਸ ਸੈਕੰਡਲ ‘ਚ ਮੋਗਾ ਮੁੜ ਚਰਚਾ ‘ਚ ਆ ਗਿਆ ਹੈ
    ਪੁਲਿਸ ਨੇ ੲਿਸ ਧੰਦੇ ਚ ਸਾਮਿਲ ਮੁਲਜਮਾਂ ਦਾ 4 ਦਿਨਾਂ ਪੁਲਸ ਰਿਮਾਂਡ ਲਿਆ। ਦੇਹ ਵਪਾਰ  ਵਿਚ ਫ਼ਸੇ ਚਾਰੇ ਕਥਿਤ ਦੋਸ਼ੀਆਂ ਦਾ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਅਤੇ ਇੰਸਪੈਕਟਰ ਪਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਨਿਹਾਲ ਸਿੰਘ ਵਾਲਾ ਦੀ ਕੋਰਟ ਤੋਂ 4 ਦਿਨਾਂ ਪੁਲਸ ਰਿਮਾਂਡ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਰੈਕੇਟ ਵਿਚ ਹੋਰ ਕੌਣ-ਕੌਣ ਸ਼ਾਮਲ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!