3.2 C
United Kingdom
Friday, March 6, 2026

More

    ਬਿਜਲੀ ਬਿਲਾਂ ਨੇ ਕੱਢੇ ਲੋਕਾਂ ਦੇ ਸਾਹ

    ਵਿੱਤ ਮੰਤਰੀ ਪੰਜਾਬ ਜੀ ਸਾਡੇ ਤੇ ਮੇਹਰ ਨਜਰ ਅਨਾਇਤ ਕਰੋ , ਕਰਜੇ ਭਰਨੇ ਔਖੇ ਹੋਗੇ
    ਹੁਣ ਤਾਂ ਬਿਜਲੀ ਮਹਿਕਮਾਂ ਵੀ ਵੱਡੇ-ਵੱਡੇ ਬਿਲ ਭੇਜੀ ਜਾਂਦੈ।

    ਹੰਡਿਆਇਆ (ਬੰਧਨਤੋੜ ਸਿੰਘ)


    ਬੀਤੇ ਦਿਨਾਂ ਤੋਂ ਛੋਟੇ ਕਰਜਾ ਮੁਆਫੀ ਸਬੰਧੀ ਖਬਰਾਂ ਛਪਣ ਉਪਰੰਤ ਹੋਰ ਵੀ ਕਰਜਦਾਰ ਆ ਰਹੇ ਹਨ ਸਾਹਮਣੇ ਜਿਨ੍ਹਾਂ ਨੂੰ ਕੋਰੋਨਾ ਕਹਿਰ ਦੇ ਚਲਦੇ ਤਾਲਾਬੰਦੀ ਹੋਣ ਉਪਰੰਤ ਵੱਡੀਆਂ ਸਮੱਸਿਆਵਾਂ ਆ ਰਹੀਆ ਹਨ ਕਿਉਕਿ ਇਹ ਕਰਜੇ ਬਿਲਕੁਲ ਹੀ ਗਰੀਬ ਵਰਗ ਲੈ ਰਹੇ ਹਨ। ਜਿਸ ਨਾਲ ਉਕਤ ਔਰਤਾਂ ਨੇ ਜਾ ਤਾਂ ਸਲਾਈ ਦਾ ਕੰਮ ਜਾ ਕੋਈ ਛੋਟੀ ਦੁਕਾਨਦਾਰੀ ਜਾ ਫਿਰ ਮੱਝਾ ਪਾਲਣ ਦੇ ਕੰਮ ਕੀਤੀ ਹਨ ਪਰ ਤਾਲਾਬੰਦੀ ਦੇ ਚਲਦੇ ਇਹ ਕੰਮ ਠੱਪ ਹੋ ਕੇ ਰਹਿ ਗਏ। ਪ੍ਰਾਈਵੇਟ ਕੰਪਨੀਆਂ ਅਤੇ ਬੈਂਕ ਜਿਨ੍ਹਾਂ ਪਾਸੋਂ ਇ੍ਹਨਾਂ ਨੇ ਇਹ ਛੋਟੇ ਕਰਜੇ ਲਏ ਸਨ ਉਨ੍ਹਾਂ ਦੇ ਮੁਲਾਜਮ ਜੋ ਦੋ ਦੋ ਕਿਸ਼ਤਾ ਹੋ ਗਈਆ ਉਸ ਨੂੰ ਭਰਨ ਲਈ ਦਬਾਅ ਬਣਾ ਰਹੇ ਹਨ। ਜਦੋਂ ਕਿ ਉਕਤ ਪਰਿਵਾਰਾਂ ਨੂੰ ਤਾਂ ਤਾਲਾਬੰਦੀ ਦੇ ਚਲਦੇ ਆਪਣੇ ਘਰੇਲੂ ਰਾਸ਼ਨ ਲਿਆਉਣ ਦੀ ਹੀ ਸਮੱਸਿਆ ਬਣੀ ਪਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਰਮਜੀਤ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਰਨੈਲ ਸਿੰਘ, ਰਾਜਪ੍ਰੀਤ ਕੌਰ ,ਬਲਵੀਰ ਕੌਰ , ਵੀਰਪਾਲ ਕੌਰ, ਕਰਮਜੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਹਰਬੰਸ ਕੌਰ,ਵੀਰਪਾਲ ਕੌਰ, ਹਰਜਿੰਦਰ ਕੌਰ ਆਦਿ ਸਮੇਤ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ,ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਪੰਜਾਬ ਅਤੇ ਕੇਂਦਰ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਤਾਲਾਬੰਦੀ ਹੋਣ ਮੌਕੇ ਸਰਕਾਰ ਨੇ ਬਿਆਨ ਤਾਂ ਇਹ ਦਿੱਤੇ ਸਨ ਕਿ ਜਿਨ੍ਹਾਂ ਸਮਾਂ ਤਾਲਾਬੰਦੀ ਰਹੇਗੀ ਉਨ੍ਹਾਂ ਸਮਾਂ ਕੋਈ ਕਿਸ਼ਤ ਨਹੀਂ ਭਰਵਾਈ ਜਾਵੇਗੀ। ਪ੍ਰੰਤੂ ਹੁਣ ਰੋਜਾਨਾਂ ਉਕਤ ਕੰਪਨੀਆ ਵਾਲੇ ਫੋਨ ਕਰ-ਕਰ ਕੇ ਕਿਸ਼ਤ ਭਰਨ ਲਈ ਮਜਬੂਰ ਕਰ ਰਹੇ ਹਨ। ਅੱਗੇ ਬੋਲਦਿਆ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਵੀ ਬਿਲ ਆਨ ਐਵਰੇਜ ਪਾ ਕੇ ਵੱਡੇ ਵੱਡੇ ਬਿਲ ਘਰਾਂ ਵਿਚ ਮੈਸਿਜ ਰਾਹੀ ਭੇਜਣੇ ਸੁਰੂ ਕਰ ਦਿੱਤੇ ਹਨ। ਇਨ੍ਹਾਂ ਔਰਤਾਂ ਨੇ ਕਿਹਾ ਕਿ ਸਾਡੇ ਪਤੀ ,ਪੁੱਤਰ ਵੀ ਕੰਮ ਤੋਂ ਵਿਹਲੇ ਬੈਠੇ ਹਨ ਅਤੇ ਸਾਡੇ ਵੀ ਇਹ ਛੋਟੇ ਧੰਦੇ ਖਤਮ ਹੋ ਗਏ। ਜਿਸ ਨਾਲ ਸਾਡਾ ਰੋਜਾਨਾ ਗੁਜਾਰਾ ਚਲਦਾ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!