4 C
United Kingdom
Friday, March 6, 2026

More

    ਕਰੋਨਾ ਮੁਕਤ ਹੋਇਆ ਬਰਨਾਲਾ ਜ਼ਿਲ੍ਹਾ

    ਬਰਨਾਲਾ ਵਾਸੀਆਂ ਵਾਸਤੇ ਰਾਹਤ ਦੀ ਖ਼ਬਰ
    ਬਰਨਾਲਾ ( ਖੁਰਮੀ, ਲਿਆਕਤ, ਬੰਧਨਤੋੜ ਸਿੰਘ, ਕਰਨ ਬਾਵਾ)

    ਤਕਰੀਬਨ 2 ਮਹੀਨੇ ਸ਼ਮਸ਼ਾਨ ਵਰਗਾ ਬੰਦ ਰਹਿਣ ਤੋਂ ਬਾਦ ਅੱਜ 16 ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਕ ਬਰਨਾਲਾ ਜ਼ਿਲ੍ਹਾ ਕਰੋਨਾ ਮੁਕਤ ਹੋ ਗਿਆ ਹੈ, ਬਰਨਾਲਾ ਸ਼ਹਿਰ ਦੇ ਬਾਜ਼ਾਰ ਖੁੱਲ੍ਹ ਰਹੇ ਹਨ, ਦੁਕਾਨਦਾਰ ਸਾਫ਼ ਸਫਾਈਆਂ ਕਰਨ ਵਿੱਚ ਰੁੱਝ ਗਏ ਹਨ, ਅਤੇ ਪਿੰਡਾਂ ਕਸਬਿਆਂ ਵਿੱਚੋਂ ਟਾਵੇਂ ਟਾਵੇਂ ਗ੍ਰਾਹਕ ਸ਼ਹਿਰ ਵਿੱਚੋਂ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲਾ ਸਮਾਨ ਖਰੀਦਣ ਆ ਰਹੇ ਹਨ, ਇੱਕ ਦੋ ਦਿਨਾਂ ਵਿੱਚ ਫੁੱਲ ਰੌਣਕਾਂ ਲੱਗਣ ਦਾ ਅਨੁਮਾਨ ਹੈ, ਉੱਚ ਅਧਿਕਾਰੀਆਂ ਨੇ ਦੁਕਾਨਦਾਰਾਂ ਅਤੇ ਆਮ ਲੋਕਾਈ ਨੂੰ ਸੇਫ਼ ਜਿੰਦਗੀ ਜਿਉਣ ਅਤੇ ਸਾਫ਼ ਸਫਾਈ ਨਾਲ ਰਹਿਣ ਦੀਆਂ ਹਦਾਇਤਾਂ ਦਿੰਦਿਆ ਕਿਹਾ ਹੈ ਕਿ ਚੰਗੀ ਅਤੇ ਅਰੋਗ ਜਿੰਦਗੀ ਜਿਉਣ ਵਾਸਤੇ ਸਮਾਜਿਕ ਰਹਿਣ ਸਹਿਣ ਦੇ ਤਰੀਕੇ ਬਦਲਣਾ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹੈ, ਅਦਾਰਾ ਪੰਜ ਦਰਿਆ ਜ਼ਿਲ੍ਹਾ ਬਰਨਾਲਾ ਦੇ ਸਮੂਹ ਨਾਗਰਿਕਾਂ ਨੂੰ ਚੰਗੇਰੇ ਭਵਿੱਖ ਵਾਸਤੇ ਸ਼ੁਭਕਾਮਨਾਵਾ ਦਿੰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!