3.8 C
United Kingdom
Friday, March 6, 2026

More

    ਫਰੀਦਕੋਟ ਪ੍ਰਸ਼ਾਸਨ ਨੇ ਲੋੜਵੰਦ ਲੇਖਕਾਂ ਕਲਾਕਾਰਾਂ ਦੇ ਘਰ ਰਾਸ਼ਨ ਪਹੁੰਚਦਾ ਕੀਤਾ

    ਫਰੀਦਕੋਟ (ਪੰਜ ਦਰੀਆ ਬਿਊਰੋ)

    ਕਰੋਨਾ ਸੰਕਟ ਦੇ ਮੱਦੇਨਜ਼ਰ ਲੋਕਾਂ ਦੀ ਹਿਫਾਜ਼ਤ ਕਰਦਿਆਂ ਜਿਲਾ ਪ੍ਰਸਾਸ਼ਨ ਫਰੀਦਕੋਟ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌੌਰਭ ਰਾਜ ਦੀ ਅਗਵਾਈ ਹੇਠ ਨਿਵੇਕਲੀ ਪਹਿਲ ਕਦਮੀ ਕੀਤੀ ਗਈ। ਜਿਲੇ ਨਾਲ ਸਬੰਧਤ ਲੋੜਵੰਦ ਲੇਖਕਾਂ, ਕਲਾਕਾਰਾਂ, ਸੰਗੀਤਕਾਰਾਂ, ਗੀਤਕਾਰਾਂ ਆਦਿ ਨੂੰ ਘਰੋਂ ਘਰੀਂ ਰਾਸ਼ਨ ਪੁੱਜਦਾ ਕੀਤਾ ਗਿਆ। ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਇਸ ਕਾਰਜ ਲਈ ਪੰਜਾਬ ਆਰਟ ਕੌਂਸਲ ਚੰਡੀਗੜ ਦੇ ਮੀਡੀਆ ਅਧਿਕਾਰੀ ਤੇ ਪ੍ਰਸਿਧ ਲੇਖਕ ਨਿੰਦਰ ਘੁਗਿਆਣਵੀ ਨੂੰ ਜਿੰਮੇਵਾਰੀ ਸੌਂਪੀ ਗਈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਜਿਲਾ ਰੈਡ ਕਰਾਸ ਸੁਸਾਇਟੀ ਵਲੋਂ ਰਾਸ਼ਨ ਦੀਆਂ ਕਿੱਟਾਂ ਫਰੀਦਕੋਟ, ਕੋਟਕਪੂਰਾ, ਜੈਤੋ ਅਤੇ ਸਾਦਿਕ ਤੋਂ ਇਲਾਵਾ ਕੁਝ ਪਿੰਡਾਂ ਵਿਚ ਵੀ ਭੇਜੀਆਂ ਗਈਆਂ ਹਨ। ਜਿਲੇ ਦੇ ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਦੀ ਲੇਖਕ ਭਾਈਚਾਰੇ ਵਲੋਂ ਸ਼ਲਾਘਾ ਕੀਤੀ ਗਈ ਹੈ। ਇਸ ਮੌੌਕੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਫਰੀਦਕੋਟ ਨੇ ਦੱਸਿਆ ਕਿ ਕਲਾ ਤੇ ਸਭਿਆਚਾਰ ਨੂੰ ਸਮਰਪਿਤ ਅਜਿਹੇ ਲੋਕਾਂ ਦੀ ਕੁਦਰਤੀ ਸੰਕਟ ਵਿਚ ਹਿਫਾਜ਼ਤ ਕਰਨਾ ਸਾਡਾ ਅਹਿਮ ਫਰਜ ਬਣਦਾ ਹੈ। ਪੰਜਾਬ ਆਰਟ ਕੌਂਸਲ ਚੰਡੀਗੜ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਡਿਪਟੀ ਕਮਿਸ਼ਨਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਨੂੰ ਰਲ ਮਿਲ ਕੇ ਅਜਿਹੇ ਉਦਮ ਜਾਰੀ ਰਖਣੇ ਚਾਹੀਦੇ ਹਨ ਤੇ ਸਮਾਜ ਦੇ ਅਹਿਮ ਅੰਗ ਕਲਾ ਖੇਤਰ ਦੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਨਿੰਦਰ ਘੁਗਿਆਣਵੀ ਨੇ ਦਸਿਆ ਕਿ ਲਗਪਗ ਪੰਜਾਹ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕੀਤੀ ਗਈ ਸੀ ਤੇ ਅੱਗੇ ਵੀ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!