5.3 C
United Kingdom
Friday, March 6, 2026

More

    ਮਜ਼ਦੂਰ ਕਿਸਾਨ ਸਨਮਾਨ ਦਿਵਸ ਮਨਾਇਆ ਗਿਆ

    ਅੰਮ੍ਰਿਤਸਰ (ਰਾਜਿੰਦਰ ਰਿਖੀ)


    ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ਤੇ ਅੱਜ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਤਿੰਮੋਵਾਲ, ਬੁਟਾਰੀ, ਰਤਨਗੜ੍ਹ, ਭਿੰਡਰ, ਸੈਦਪੁਰ, ਵਡਾਲਾ ਕਲਾ, ਵਿਖੇ ਜਮਹੂਰੀ ਕਿਸਾਨ ਸਭਾ ਦੇ ਕਾਰਕੁਨਾਂ ਵੱਲੋਂ ਮਜ਼ਦੂਰ ਕਿਸਾਨ ਸਨਮਾਨ ਦਿਵਸ ਮਨਾਇਆ ਗਿਆ ਇਸ ਮੌਕੇ ਹੋਏ ਇਕੱਠਾ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਬਲਦੇਵ ਸਿੰਘ ਸੈਦਪੁਰ, ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਸਵਿੰਦਰ ਸਿੰਘ ਤਿੰਮੋਵਾਲ , ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਊਦ ਆਦਿ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਲਾਕਡਾਊਨ ਹੋਣ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਦੀ ਮਿਹਨਤ ਸਦਕਾ ਦੇਸ਼ ਕੋਲ ( ਸੱਤ ਸੋ ਬਹੱਤਰ ਲੱਖ ਟਨ ਅਨਾਜ, 25 ਲੱਖ ਟਨ ਦਾਲਾਂ, 225 ਲੱਖ ਟਨ ਖੰਡ ਮੋਜੂਦ ਸੀ ਅਤੇ ਹੁਣ ਦੇਸ਼ ਅੰਦਰ ਮਜ਼ਦੂਰਾਂ ਕਿਸਾਨਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੇ ਅੰਨ ਭੰਡਾਰ ਭਰ ਦਿੱਤੇ ਹਨ ਪਰ ਸਰਕਾਰ ਇਹਨਾਂ ਵਰਗਾਂ ਦੀ ਅਣਦੇਖੀ ਕਰ ਰਹੀ ਹੈ ਅਤੇ ਫ਼ਸਲਾਂ ਦੇ ਲਾਹੇਵੰਦ ਭਾਅ ਨਹੀਂ ਦਿੱਤੇ ਜਾ ਰਹੇ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ 10 ਹਜਾਰ, ਰੁਪਏ ਕਰੋਨਾ ਸਹਿਯੋਗ ਫੰਡ ਹਰ ਕਿਸਾਨ ਦੇ ਖਾਤੇ ਵਿੱਚ ਪਾਵੇਂ, ਫ਼ਸਲਾਂ ਦੇ ਭਾਅ ਡਾ: ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਦਿੱਤੇ ਜਾਣ। ਕਿਸਾਨਾਂ ਨੂੰ ਡੀਜ਼ਲ, ਖਾਦਾਂ, ਕੀੜੇਮਾਰ ਦਵਾਈਆਂ ਤੇ ਸਬਸਿਡੀ ਦਿੱਤੀ ਜਾਵੇ, ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਪ੍ਰਾਂਤਾਂ ਨੂੰ ਮੁੜ ਜਾਣ ਕਾਰਨ ਝੋਨੇ ਦੀ ਲਾਵਾਈ ਦਾ ਕੰਮ ਮਨਰੇਗਾ ਸਕੀਮ ਰਾਹੀਂ ਕਰਵਾ ਕੇ 500 ਰੁਪਏ ਪ੍ਰਤੀ ਜੀਅ ਦਿਹਾੜੀ ਦੇ ਕੇ ਸਾਰੇ ਪਰਿਵਾਰ ਨੂੰ ਰੁਜ਼ਗਾਰ ਦਿੱਤਾ ਜਾਵੇ ਹਰ ਤਰ੍ਹਾਂ ਦੇ ਖੇਤੀ ਸੰਦਾਂ ਉਪਰ ਘੱਟੋ-ਘੱਟ 50%ਸਬਸਿਡੀ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਦੇਸ਼ ਪੱਧਰੀ ਵੱਡਾ ਸੰਘਰਸ਼ ਲਾਮਬੰਦ ਕੀਤਾ ਜਾਵੇਗਾ ਇਸ ਮੌਕੇ ਨਿਰਮਲ ਸਿੰਘ ਭਿੰਡਰ, ਕਸ਼ਮੀਰ ਸਿੰਘ ਭਿੰਡਰ, ਸੱਜਣ ਸਿੰਘ ਤਿੰਮੋਵਾਲ, ਸਰਬਜੀਤ ਸਿੰਘ ਤਿੰਮੋਵਾਲ,ਗੁਰਵੇਲ ਸਿੰਘ ਤਿੰਮੋਵਾਲ,ਨਗੀਨ ਸਿੰਘ ਮੁੱਛਲ, ਗੁਰਨਾਮ ਸਿੰਘ ਭਿੰਡਰ, ਆਤਮਾ ਸਿੰਘ ਰਤਨਗੜ,ਗੁਰਪ੍ਰੀਤ ਸਿੰਘ ਬੁਟਾਰੀ, ਰਸ਼ਪਾਲ ਸਿੰਘ ਬੁਟਾਰੀ, ਬਲਰਾਜ ਸਿੰਘ ਸੁਧਾਰ, ਮਨਦੀਪ ਸਿੰਘ ਬੁਟਾਰੀ, ਨੋਜਵਾਨ ਸਭਾ ਦੇ ਆਗੂ ਗੁਰਜੰਟ ਸਿੰਘ ਮੁੱਛਲ, ਹਰਮੀਤ ਸਿੰਘ ਦਾਊਦ, ਬਚਿੱਤਰ ਸਿੰਘ ਬੁਟਾਰੀ ਆਦਿ ਆਗੂ ਤੇ ਵਰਕਰ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!