ਸਤਿੰਦਰ ਪਾਲ ਸਿੱਧਵਾਂ
ਸੂਰਤ ਅਤੇ ਸੀਰਤ ਦਾ ਸੁਮੇਲ ਇੱਕ ਮੁਕੰਮਲ ਸ਼ਖ਼ਸੀਅਤ ਰਾਜ ਘੁਮੰਣ ਉੱਤਰੀ ਅਮਰੀਕਾ ਦੇ ਪੰਜਾਬੀਆਂ ਵਿੱਚ ਇਕ ਸਤਿਕਾਰਤ ਪੰਜਾਬਣ ਦਾ ਨਾਮ ਹੈ ।ਮਾਂ ਪੁਰ ਧੀ ਰਾਜ ਘੁੰਮਣ ਦੀ ਬੇਟੀ ਜੋਤ,ਰਾਜ ਘੁੰਮਣ ਦਾ ਪੰਜਾਬੀ ਮੀਡੀਆ ਵਿੱਚ 25 ਵਾਂ ਮਾਣਮੱਤਾ ਸਾਲ ਪਿਆਰ ਸਤਿਕਾਰ ਨਾਲ ਫੁਲਕਾਰੀ ਮੀਡੀਆ ਵੱਲੋਂ ਸ਼ੁੱਕਰਵਾਰ 4-5 ਵਜੇ ਸ਼ਾਮ ਫੁਲਕਾਰੀ ਰੇਡੀਓ ਤੇ ਮਨਾ ਰਹੀ ਹੈ |ਰਾਜ ਘੁੰਮਣ ਇਕ ਬਹੁ ਪੱਖੀ ਸ਼ਖ਼ਸੀਅਤ ਹੈ
ਰਾਜ ਘੁੰਮਣ ਨੂੰ ਅੰਤਾਂ ਦਾ ਸਜਣਾ ਸੰਵਰਨਾ ਤਾਂ ਪੰਜਾਬੀ ਵਿਰਸੇ ਵਿੱਚੋਂ ਮਿਲਿਆ ਹੈ ,ਉਸਦੀ ਰੂਹ ਵਿੱਚ ਸੰਗੀਤ , ਬੋਲੀ ਵਿੱਚ ਗੁਲਕੰਦ ਜਿਹੀ ਮਿਠਾਸ,ਚਿਹਰੇ ਤੇ ਸਦਾ ਰੌਣਕ, ਮੁਸਕਰਾਹਟ , ਸੁਘੜ ਸਿਆਣਪ , ਉਸਦੀ ਸ਼ਖ਼ਸੀਅਤ ਵਿੱਚ ਰੜਕ , ਮੜਕ ,ਅਣਖ ਅਤੇ ਪੰਜਾਬਣਾਂ ਵਾਲੀ ਗ਼ੈਰਤ ਡੁੱਲ ਡੁੱਲ ਪੈਂਦੀ ਹੈ। ਇਕ ਪੰਜਾਬਣ ,ਘਰਾਣੇ ਦੀ ਧੀ, ਸਰਦੂਲ ਘੁੰਮਣ ਜੀ ਦੀ ਸੁਯੋਗ ਸੁਪਤਨੀ , ਦਰਿਆ ਦਿਲ ਅਤੇ ਆਦਰਸ਼ਕ ਮਾਂ ਹੈ ਰਾਜ ਘੁੰਮਣ । ਇਹ ਸ਼ੁਭ ਗੁਣ ਰਾਜ ਘੁੰਮਣ ਨੇ ਆਪਣੀ ਮਮਤਾ ਦੀ ਮੂਰਤ ਮਾਂ (ਬੀ ਜੀ) ਤੋਂ ਪ੍ਰਾਪਤ ਕੀਤੇ ਹਨ
ਮੈਨੂੰ ਮਾਣ ਹੈ ਕਿ ਮੀਡੀਆ ਪੰਜਾਬੀ ਰੇਡੀਓ ਦੇ ਖੇਤਰ ਵਿੱਚ ਕਦਮ ਰੱਖਣ ਤੋਂ ਪਹਿਲਾਂ ਰਾਜ ਘੁੰਮਣ ਪੰਜਾਬੀ ਲਹਿਰਾਂ ਦੇ ਸਟੁਡੀਓ ਵਿੱਚ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਇਕ ਡਰਾਮੇ ਦੇ ਸੰਬੰਧ ਵਿੱਚ ਆਏ ਅਤੇ ਆਪਣੇ ਸੰਗੀਤਕ ,ਕਰੀਏਟਿਵ ਸੋਚ ਅਤੇਪੰਜਾਬੀਅਤ ਪ੍ਰਤੀ ਸੁਹਿਰਦਤਾ ਕਰਕੇ ਪੰਜਾਬੀ ਲਹਿਰਾਂ ਦੀ ਟੀਮ ਦਾ ਅਨਿੱਖੜਵਾਂ ਹਿੱਸਾ ਬਣ ਗਏ |
ਰਾਜ ਘੁੰਮਣ ਨੂੰ ਪੰਜਾਬੀ ਲਹਿਰਾਂ ਨੇ ਉੱਤਰੀ ਅਮਰੀਕਾ ਦੀ ਪਹਿਲੀ ਪੰਜਾਬਣ ਮੁਟਿਆਰ ਹਰਮਨ-ਪਿਆਰੀ ਹੋਸਟ ਬਣਾ ਕੇ ਮਾਣ ਹਾਸਲ ਕੀਤਾ । ਰਾਜ ਘੁੰਮਣ ਨੇ ਵੀ ਮਾਖਿੳ ਮਿੱਠੀ ਆਵਾਜ਼ ਮਿਹਨਤ , ਲਗਨ ਅਤੇ ਸੰਗੀਤਕ ਜਾਣਕਾਰੀ ਨਾਲ ਪੰਜਾਬੀ ਸ੍ਰੋਤਿਆਂ ਦਾ ਮਨ ਮੋਹ ਲਿਆ ਅਤੇ ਇਸ ਖੇਤਰ ਵਿੱਚ ਆਪਣੀ ਦਿਲਕਸ਼ ਪਹਿਚਾਣ ਬਣਾਈ ਅੱਜ ਵੀ ਪੰਜਾਬੀ ਲਹਿਰਾਂ ਦੀ ਸ਼ੁਰੂਆਤ ਰਾਜ ਘੁੰਮਣ ਦੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਬਣੀ ਆਈ ਡੀ ਨਾਲ ਹੁੰਦੀ ਹੈ । ਤੇ ਜਦੋਂ ਰਾਜ ਘੁੰਮਣ ਦੀ ਜਾਦੂ ਮਈ ਆਵਾਜ਼ ਵਿੱਚ ਪੰਜਜਜਾਬੀ ਲਹਿਹਹਰਾਂ ਗੂੰਜਦਾ ਹੈ ਦਾ ਸਮਾਂ ਬੱਝ ਜਾਂਦਾ ਹੈ । ਜੇ ਕਿਤੇ ਆਈ ਡੀ ਨਾਂ ਲਾਈਏ ਤਾਂ ਰਾਜ ਜੀ ਦੀ ਨਾਰਾਜ਼ਗੀ ਵੀ ਝੱਲਣੀ ਪੈਂਦੀ ਹੈ । ਰਾਜ ਘੁੰਮਣ ਦੀ ਸੰਗੀਤਕ ਐਲਬਮ ਮੈਂ ਸੁੱਤੀ ਦਿਲ ਜਾਗਦਾ ਵੀ ਹਜ਼ਾਰਾਂ ਪ੍ਰਸੰਸਕਾਂ ਦੀ ਹਾਜ਼ਰੀ ਵਿੱਚ ਪੰਜਾਬੀ ਲਹਿਰਾਂ ਨੇ ਹੀ ਸ੍ਰੋਤਿਆਂ ਦੇ ਰੂਬਰੂ ਕੀਤੀ।
ਰਾਜ ਘੁੰਮਣ ਨੇ ਮੀਡੀਆ ਫੁੱਲਕਾਰੀ ਰੇਡੀਓ ਰਾਂਹੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।ਚਿੜੀਆਂ ਦਾ ਚੰਭਾ ਤੇ ਹੋਰ ਅਨੇਕਾਂ ਪ੍ਰੋਗਰਾਮਾਂ ਰਾਹੀਂ ਰਾਜ ਘੁੰਮਣ ਹਮੇਸ਼ਾ ਔਰਤ ਹੱਕਾਂ ਦੀ ਤਰਜਮਾਨੀ ਦੇ ਨਾਲ ਅੋਰਤਾਂ ਨੂੰ ਹਰ ਖ਼ਾਤਰ ਵਿੱਚ ਅੱਗੇ ਵੱਧਣ ਦੀ ਪ੍ਰੇਰਨਾ ਦਿੰਦੇ ਹਨ । ਕਿਉਂਕਿ ਰਾਜ ਘੁੰਮਣ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਹਰ ਵਰਗ ਦੇ ਪੰਜਾਬੀਆਂ ਵਿੱਚ ਬੇਹੱਦ ਸਤਿਕਾਰ ਹੈ ਰਾਜ ਦੇ ਸ੍ਰੋਤੇ ਅਤੇ ਵਿਉਪਾਰੀ ਰਾਜ ਘੁੰਮਣ ਦੇ ਫੁਲਕਾਰੀ ਪ੍ਰੋਗਰਾਮ ਵਿੱਚ ਆਪਣੇ ਵਪਾਰ ਦੀ ਜਾਣਕਾਰੀ ਦੇਣ ਵਿੱਚ ਮਾਣ ਮਹਿਸੂਸ ਕਰਦੇ ਹਨ । ਸੋਨੇ ਤੇ ਸੁਹਾਗਾ ਮਾਂ ਦੇ ਗੁਣਾ ਦੀ ਗੁੜ੍ਹਤੀ ਨਾਲ ਜੋਤ ਨੇ ਵੀ ਆਪਣਾ ਸਤਿਕਾਰਤ ਨਾਮ ਬਣਾ ਲਿਆ ਹੈ ਜੋਤ ਦੀ ਲਾਡਲੀਆਂ ਗਲਾਂਤੇ ਡੂੰਘੀ ਜਾਣਕਾਰੀ ਭਰਪੂਰ ਪੇਸ਼ਕਾਰੀ ਸ੍ਰੋਤਿਆਂ ਨੂੰ ਮੰਤਰ ਮੁਗਦ ਕਰ ਦਿੰਦੀ ਹੈ । ਬੇਸ਼ਕ ਰਾਜ ਘੁੰਮਣ ਨੇ ਫੁਲਕਾਰੀ ਮੀਡੀਆ ਗਰੁਪ ਦੇ ਨਾਲ ਹਰ ਵਰਗ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਕੇ ਬੜਾ ਨਾਮਣਾ ਖੱਟਿਆ ਹੈ ਪਰ ਪੰਜਾਬੀ ਲਹਿਰਾਂ ਤੇ ਮੇਰੇ ਪ੍ਰਤੀ ਰਾਜ ਘੁੰਮਣ ਨੇ ਅਪਣਾ ਪਨ ਤੇ ਸਤਿਕਾਰ ਵਿੱਚ ਰੱਤੀ ਭਰ ਵੀ ਕਮੀ ਨਹੀਂ ਆਉਣ ਦਿੱਤੀ । ਰਾਜ ਘੁੰਮਣ ਦੇ ਮੀਡੀਆ ਖੇਤਰ ਵਿੱਚ 25 ਸਾਲ ਸਦਾ ਸਲਾਮਤ । ਕਾਮਯਾਬੀ ਦੀ ਹਰ ਮੰਜ਼ਲ ਫੁਲਕਾਰੀ ਦੀ ਦਹਿਲੀਜ਼ ਤੇ ਸਜਦਾ ਕਰੇ । ਹਰ ਮਾਂ ਨੂੰ ਇੰਨਾ ਸਹਿਯੋਗ ਤੇ ਸਤਿਕਾਰ ਦੇਣ ਵਾਲੀ ਜੋਤ ਵਰਗੀ ਧੀ ਨਸੀਬ ਹੋਵੇ। ਮੁਬਾਰਕਾਂ, ਵਧਾਈਆਂ ਸ਼ੁਭ ਇੱਛਾਵਾਂ।