5.4 C
United Kingdom
Friday, March 6, 2026

More

    ਆਇਰਲੈਂਡ ‘ਚ ਫਸੇ ਭਾਰਤੀਆਂ ਨੂੰ ਲਿਜਾਣ ਲਈ 2 ਉਡਾਣਾਂ ਦਾ ਪ੍ਰਬੰਧ

    ਆਇਰਲੈਂਡ (ਰਿੰਪੀ ਪੰਜਾਬੀ)

    ਅਇਰਲੈਂਡ ਵਿੱਚ ਕਰੋਨਾ ਬਿਮਾਰੀ ਦੇ ਚੱਲਦਿਆ ਇੱਥੇ ਫਸੇ ਭਾਰਤ ਦੇ ਨਾਗਰਿਕਾਂ ਨੂੰ ਭਾਰਤ ਭੇਜਣ ਲਈ ਭਾਰਤ ਸਰਕਾਰ ਅਤੇ ਆਇਰਲੈਂਡ ਵਿੱਚ ਭਾਰਤੀ ਦੂਤਵਾਸ ਦੀਆਂ ਕੋਸ਼ਿਸ਼ਾਂ ਕਰਕੇ ਡਬਲਿਨ ਤੋਂ 2 ੳੁਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਉਡਾਣਾਂ 24 ਮਈ ਅਤੇ 26 ਮਈ ਤੋਂ ਡਬਲਿਨ ਏਅਰਪੋਰਟ ਤੋਂ ਚੱਲਣਗੀਆਂ । ਪਹਿਲੀ ਉਡਾਣ ਡਬਲਿਨ – ਬੈਂਗਲੌਰ – ਕੋਚੀ ਅਤੇ ਦੂਸਰੀ ਉਡਾਣ ਡਲਲਿਨ-ਦਿੱਲੀ-ਵਿਜੈਵਾੜਾ ਨੂੰ ਜਾਵੇਗੀ । ਆਇਰਲੈਂਡ ਵਿੱਚ ਭਾਰਤ ਦੇ ਰਾਜਦੂਤ ਸੰਦੀਪ ਕੁਮਾਰ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ । ੳੁਹਨਾਂ ਦੱਸਿਆ ਕਿ ਇਹਨਾਂ ਉਡਾਣਾਂ ਵਿੱਚ ਲੱਗਭਗ 400 ਤੋਂ ਵੱਧ ਲੋਕੀ ਪਹਿਲੇ ਪੜਾਅ ਵਿੱਚ ਭਾਰਤ ਪਹੂੰਚਣਗੇ । ਉਹਨਾਂ ਦੱਸਈਆ ਕਿ ਮੁੰਬਈ ਅਤੇ ਚੰਨਈ ਦੀਆਂ ਉਡਾਨਾਂ ਦੀ ਵੀ ਕੋਸ਼ਿਸ਼ ਕੀਤੀ ਗਈ ਹੈ । ਪਰ ਉੱਥੋਂ ਦੀਆਂ ਰਾਜ ਸਰਕਾਰਾਂ ਨੇ ਸਾਡੇ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ । ਆਇਰਲੈਂਡ ਵਿੱਚ ਭਾਰਤ ਦੇ ਰਾਜਦੂਤ ਸੰਦੀਪ ਕੁਮਾਰ ਨੇ ਆਪਣੇ ਭਾਰਤੀ ਭਾਇਚਾਰੇ ਨਾਲ ਬਹੁਤ ਵਧੀਆ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਇਸ ਅੌਖੀ ਘੜੀ ਵਿੱਚ ਵੀ ਭਾਰਤ ਦੇ ਰਾਜਦੂਤ ਸੰਦੀਪ ਕੁਮਾਰ ਵੱਲੋਂ ਕੀਤੇ ਚੰਗੇ ਕੰਮਾਂ ਦਾ ਭਾਰਤੀ ਲੋਕਾਂ ਵਿੱਚ ਇੱਕ ਚੰਗਾ ਸੰਦੇਸ਼ ਜਾ ਰਿਹਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!