ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਇੰਗਲੈਂਡ ਦੇ ਸਹਿਰ ਸਫਕ ਦੇ ਇਕ ਰੀਸਾਈਕਲਿੰਗ ਸੈਂਟਰ ਚ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਪੁਲਿਸ ਨੂੰ ਨੀਡਹੈਮ ਮਰਕੀਟ ਵਿੱਚ ਵੀਰਵਾਰ ਨੂੰ ਦੁਪਹਿਰ 3 ਵਜੇ ਲਾਸ਼ ਮਿਲੀ। ਡਿਟੈਕਟਿਵ ਚੀਫ ਸੁਪਰਡੈਂਟ ਇਮੋਨ ਬਰਿੱਜਰ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਬੱਚੀ 48 ਘੰਟਿਆਂ ਤੋਂ ਘੱਟ ਉਮਰ ਦੀ ਸੀ ਅਤੇ ਨਤੀਜੇ ਵਜੋਂ ਸਾਨੂੰ ਮਾਂ ਦੀ ਵੀ ਸਖ਼ਤ ਚਿੰਤਾ ਹੈ। ਅਸੀਂ ਆਸ ਕਰਦੇ ਹਾਂ ਕਿ ਉਸ ਨੂੰ ਭਾਵਨਾਤਮਕ ਸਹਾਇਤਾ ਅਤੇ ਤੁਰੰਤ ਡਾਕਟਰੀ ਦੇਖਭਾਲ ਦੀ ਜ਼ਰੂਰਤ ਹੋਏਗੀ, ਇਸ ਲਈ ਅਸੀਂ ਉਸਨੂੰ ਸਿੱਧੇ ਤੌਰ ‘ਤੇ ਸਾਡੇ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੇ ਹਾਂ ਤਾਂ ਜੋ ਅਸੀਂ ਮਦਦ ਕਰ ਸਕੀਏ।