ਰਾਏਕੋਟ, ਰਘਵੀਰ ਸਿੰਘ ਜੱਗਾ

ਬੀਤੀ ਦੇਰ ਰਾਤ ਸ਼ਹਿਰ ਦੇ ਐਸ.ਜੀ.ਜੀ ਗਰਲਜ਼ ਕਾਲਜ ਨੇੜੇ ਲੁਧਿਆਣਾ ਰੋਡ ‘ਤੇ ਹੋਏ ਇਕ ਦਰਦਨਾਕ ਕਾਰ ਹਾਦਸੇ ਵਿੱਚ ਕਾਰ ਚਾਲਕ ਨੌਜ਼ਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜ਼ਵਾਨ ਅਤੁਲ ਸ਼ਰਮਾਂ (29) ਪੁੱਤਰ ਨਰਿੰਦਰ ਸ਼ਰਮਾਂ ਜੋ ਕਿਥੇ ਰਾਏਕੋਟ ਵਿਖੇ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਦਾ ਸੀ, ਜਦ ਬੀਤੀ ਰਾਤ 11 ਵਜ਼ੇ ਦੇ ਕਰੀਬ ਆਪਣੀ ਅਲਟੋ ਕਾਰ ਨੰਬਰ ਪੀਬੀ-10ਸੀ.ਕਿਊ-0967 ਦੀ ਰਿਪੇਅਰ ਕਰਵਾ ਕੇ ਰਾਏਕੋਟ ਵੱਲ੍ਹ ਨੂੰ ਆ ਰਿਹਾ ਸੀ ਤਾਂ ਅਚਾਨਕ ਸੜਕ ‘ਤੇ ਆਏ ਇਕ ਅਵਾਰਾ ਜਾਨਵਰ ਨੂੰ ਬਚਾਉਂਦੇ ਹੋਏ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਇਕ ਦਰਖਤ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਕਾਰ ਚਾਲਕ ਨੂੰ 108 ਐਂਬੂਲੈਂਸ ਰਾਂਹੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏ.ਐਸ.ਆਈ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਅਤੁਲ ਸ਼ਰਮਾਂ ਤੇ ਪਿਤਾ ਨਰਿੰਦਰ ਸ਼ਰਮਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।