3.4 C
United Kingdom
Sunday, March 8, 2026

More

    ਰਜ਼ਬਾਹੇ ਦੀ ਕਰਵਾਈ ਜਾ ਰਹੀ ਸਫਾਈ ਕਾਰਜਾਂ ਦਾ ਐਮ.ਪੀ. ਨੇ ਜਾਇਜ਼ਾ ਲਿਆ

    ਰਾਏਕੋਟ, ਰਘਵੀਰ ਸਿੰਘ ਜੱਗਾ

    ਲੋਕਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਦੱਧਾਹੂਰ ਤੋਂ ਚੱਕ ਭਾਈਕਾ ਤੱਕ ਜਾਂਦੇ ਰਜ਼ਬਾਹੇ ‘ਤੇ ਜਾ ਕੇ ਨਹਿਰੀ ਵਿਭਾਗ ਵਲੋਂ ਰਜ਼ਬਾਹੇ ਦੀ ਕਰਵਾਈ ਜਾ ਰਹੀ ਸਫਾਈ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਾ. ਅਮਰ ਸਿੰਘ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਸਫਾਈ ਦਾ ਕੰਮ ਝੋਨੇ ਦੀ ਲਵਾਈ ਤੋਂ ਪਹਿਲਾਂ ਨੇਪਰੇ ਚਾੜ੍ਹਨ ਤਾਂ ਜੋ ਕਿਸਾਨਾਂ ਨੂੰ ਝੋਨਾ ਲਗਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾਂ ਆਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਦਾ ਉਪਯੋਗ ਕਰਨ, ਅਜਿਹਾ ਕਰਨ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਸਿੰਜਾਈ ਕਾਫੀ ਕਿਫਾਇਤੀ ਵੀ ਪਵੇਗੀ। ਇਸ ਮੌਕੇ ਐਸ.ਡੀ.ਓ ਹਰਸ਼ਾਂਤ ਵਰਮਾਂ ਨੇ ਦੱਸਿਆ ਕਿ ਦੱਧਾਹੂਰ ਤੋਂ ਚੱਕ ਭਾਈਕਾ ਤੱਕ 35000 ਫੁੱਟ ਲੰਬੇ ਇਸ ਰਜ਼ਬਾਹੇ ਦੀ ਸਫਾਈ ਦਾ ਕੰਮ ਮਨਰੇਗਾ ਤਹਿਤ ਕਰਵਾਇਆ ਜਾ ਰਿਹਾ ਹੈ , ਇਸ ਤੋਂ ਇਲਾਵਾ ਰਾਜਗੜ੍ਹ, ਜੱਟਪੁਰਾ ਅਤੇ ਜ਼ਲਾਲਦੀਵਾਲ ਪਿੰਡਾਂ ਦੀਆਂ ਕੱਸੀਆਂ ਦੀ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ, ਉਨ੍ਹਾਂ ਦੱਸਿਆ ਕਿ ਜ਼ਲਦੀ ਹੀ ਇਹ ਸਫਾਈ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਜਿਸ ਨਾਲ ਉਕਤ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਧੂਰਕੋਟ, ਚੱਕ ਭਾਈਕਾ, ਗਾਗੇਵਾਲ ਅਤੇ ਸੱਦੋਵਾਲ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਰਜ਼ਬਾਹੇ ਜਾਂ ਕੱਸੀ ਦੇ ਅਖ਼ੀਰਲੇ ਸਿਰੇ ਤੱਕ ਪਾਣੀ ਦੀ ਸਹੂਲਤ ਮਿਲ ਸਕੇਗੀ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਅਤੇ ਬਲਜੀਤ ਸਿੰਘ ਹਲਵਾਰਾ ਵੀ ਮੌਜ਼ੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!