7.9 C
United Kingdom
Saturday, March 7, 2026

More

    Video- ਬਚ ਕੇ ਰਹਿਣਾ ਕਾਕਾ ਬੱਲੀ


    ਗੁੁੁੁਰਭਜਨ ਸਿੰਘ ਗਿੱਲ

    ਬਚ ਕੇ ਰਹਿਣਾ ਕਾਕਾ ਬੱਲੀ
    ਬਈ ਕਰੋਨਾ ਵਾਇਰਸ ਚੱਲੀ,
    ਕਿੱਥੋਂ ਆਈ ਕੀਹਨੇ ਘੱਲੀ,
    ਇਹ ਤਾਂ ਉਤਲਾ ਈ ਜਾਣੇ ਬਈ।
    ਤੁਸੀਂ ਸਾਵਧਾਨੀਆਂ ਵਰਤੋ,
    ਜਿੱਦਾਂ ਕਹਿਣ ਸਿਆਣੇ ਬਈ।
    ਓ ਬਚ ਕੇ ਰਹਿਣਾ, ਮੰਨ ਲਓ ਕਹਿਣਾ।
    ਕਾਕਾ ਬੱਲੀ,ਬੀਮਾਰੀ ਚੱਲੀ,
    ਗਈ ਨਾ ਠੱਲ੍ਹੀ।

    ਹੋਵੇ ਖੁਸ਼ੀ ਗ਼ਮੀ ਜਾਂ ਮਰਨਾ।
    ਓਥੇ ਬਾਹਲਾ ‘ਕੱਠ ਨਹੀਂ ਕਰਨਾ।
    ਨਾ ਤਾਂ ਜਾਏ ਬਿਨਾ ਈ ਸਰਨਾ।
    ਜੋ ਕੁਦਰਤ ਦੇ ਭਾਣੇ ਬਈ।
    ਤੁਸੀਂ ਸਾਵਧਾਨੀਆਂ ਵਰਤੋ,
    ਜਿੱਦਾਂ ਕਹਿਣ ਸਿਆਣੇ ਬਈ।

    ਇੱਕ ਥਾਂ ਨਹੀਂ ਹੋਣਾ ‘ਕੱਠੇ।
    ਤੇ ਪਿੰਡ ਦੇ ਖ਼ਾਲੀ ਕਰ ਦਿਉ ਫੱਟੇ।
    ਲੈ ਜਾਉ ਖੇਤ ਦਾਤੀਆਂ ਰੱਸੇ,
    ਬਾਪੂ ਨਾਲ ਨਿਆਣੇ ਬਈ।
    ਤੁਸੀਂ ਸਾਵਧਾਨੀਆਂ ਵਰਤੋ,
    ਜਿੱਦਾਂ ਕਹਿਣ ਸਿਆਣੇ ਬਈ।

    ਨੀ ਕੀ ਗੱਲਾਂ ਬਾਤਾਂ ਤੋਂ ਲੈਣਾ।
    ਨੀ ‘ਕੱਠੀਆਂ ਹੁਣ ਨਾ ਹੋਇਉ ਭੈਣਾਂ।
    ਜ਼ਿੰਦਗੀ ਹੈ ਅਣਮੁੱਲਾ ਗਹਿਣਾ।
    ਜੇ ਕੋਈ ਕਦਰ ਪਛਾਣੇ ਬਈ।
    ਤੁਸੀਂ ਸਾਵਧਾਨੀਆਂ ਵਰਤੋ,
    ਜਿੱਦਾਂ ਕਹਿਣ ਸਿਆਣੇ ਬਈ।

    ਦਾਤਾ ਰੱਖੇ ਲਭ ਤੇ ਰੱਖਾਂ।
    ਏਥੇ ਹੋ ਹੋ ਤੁਰ ਗਏ ਲੱਖਾਂ।
    ਕੀਹਦਾ ਨਾਂ ਲੈ ਲੈ ਕੇ ਦੱਸਾਂ,
    ਕਈ ਰਾਜੇ ਕਈ ਰਾਣੇ ਬਈ।
    ਤੁਸੀਂ ਸਾਵਧਾਨੀਆਂ ਵਰਤੋ,
    ਜਿੱਦਾਂ ਕਹਿਣ ਸਿਆਣੇ ਬਈ।


    ਯੂ ਟਿਊਬ ਤੇ ਲਾਹੌਰੀਏ ਰੀਕਾਰਡਜ਼ ਵੱਲੋਂ ਪਾਇਆ ਇਹ ਗੀਤ ਬਲਕਰਨ ਸਿੰਘ ਪਿੰਡ ਚੱਕ ਸੁਹੇਲੇ ਵਾਲਾ (ਫਾਜ਼ਿਲਕਾ) ਨੇ ਲਿਖਿਆ ਤੇ ਗਾਇਆ ਹੈ।
    ਪਰ ਉਸ ਨੂੰ ਕੁਝ ਨਹੀਂ ਪਤਾ ਕਿ ਉਸ ਦਾ ਇਹ ਗੀਤ ਐਨਾ ਵਾਇਰਲ ਹੋਇਆ ਹੈ।
    ਜਦ ਉਸ ਨੂੰ ਪਰਮਜੀਤ ਕੌਰ ਸਰਾਂ ਨੇ ਦੱਸਿਆ ਕਿ ਯੂ ਟਿਊਬ ਚੈਨਲ ਰਾਹੀਂ ਇਹ ਗੀਤ ਪਾਉਣ ਵਾਲੇ ਨੂੰ ਤੁਹਾਡੇ ਗੀਤ ਰਾਹੀਂ ਜ਼ਰੂਰ ਕਮਾਈ ਹੋ ਰਹੀ ਹੋਵੇਗੀ।
    ਤਾਂ ਬਲਕਰਨ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ। ਮੈਂ ਤਾਂ ਇਸ ਨੂੰ ਆਪਣੇ ਪਿੰਡ ਚੱਕ ਸੈਦੋ ਕੇ ਜਾਂ ਸਹੁਰੇ ਪਿੰਡ ਚੱਕ ਸੁਹੇਲੇ ਵਾਲੇ ਗਾਇਆ ਸੀ। ਕਿਸੇ ਵੀਰ ਨੇ ਰੀਕਾਰਡ ਕਰਕੇ ਇਹ ਵਟਸਐਪ ਗਰੁੱਪਸ ਚ ਪਾ ਦਿੱਤਾ, ਜਿੱਥੋਂ ਤੁਰਦਾ ਤੁਰਦਾ ਯੂ ਟਿਊਬ ਤੇ ਪਹੁੰਚ ਗਿਆ।
    ਬਲਕਰਨ ਸਿੰਘ ਕਿਰਤੀ ਬੰਦਾ ਹੈ। ਉਸ ਨੇ ਨੋਟਬੰਦੀ ਬਾਰੇ ਵੀ ਇੱਕ ਗੀਤ ਲਿਖਿਆ ਤੇ ਗਾਇਆ ਸੀ, ਉਹ ਵੀ ਬਹੁਤ ਵਾਇਰਲ ਹੋਇਆ ਸੀ।
    ਬਲਕਰਨ ਸਿੰਘ ਚਾਹੁੰਦਾ ਹੈ ਕਿ ਉਹ ਆਪਣੇ ਗੀਤਾਂ ਕੇ ਆਵਾਜ਼ ਰਾਹੀਂ ਸਮਾਜਿਕ ਚੇਤਨਾ ਦੀ ਜ਼ੁੰਮੇਵਾਰੀ ਨਿਭਾਵੇ ਪਰ ਉਸ ਕੋਲ ਸਮਾਰਟ ਫੋਨ ਨਹੀਂ ਹੈ।
    ਉਸ ਦਾ ਕਹਿਣਾ ਹੈ ਕਿ ਕੋਈ ਚੈਨਲ, ਬੰਦਾ ਜਾਂ ਸੰਸਥਾ ਉਸ ਨੂੰ ਇਕ ਸਮਾਰਟ ਫ਼ੋਨ ਲੈ ਦੇਵੇ ਤਾਂ ਜੋ ਮੈਨੂੰ ਕਿਸੇ ਹੋਰ ਦੇ ਫੋਨ ਤੋਂ ਉਸਨੂੰ ਰਿਕਾਰਡਿੰਗ ਨਾ ਕਰਨੀ ਪਵੇ।
    ਮਾਂ ਦੇਸ਼ ਬਦੇਸ਼ ਵੱਸਦੇ ਸੂਝਵਾਨ ਤੇ ਸਮਾਜ ਲਈ ਫ਼ਿਕਰਮੰਦ ਦੋਸਤਾਂ ਨੂੰ ਅਪੀਲ ਕਰਦਾ ਹਾਂ ਕਿ ਗੰਦੇ ਮੰਦੇ ਗੀਤਾਂ ਰਾਹੀਂ ਸਮਾਜਿਕ ਪਰਦੂਸ਼ਣ ਫੈਲਾਉਣ ਵਾਲੇ ਟੋਲੇ ਦਾ ਡੰਗ ਫਿੱਕਾ ਪਾਉਣ ਲਈ ਬਕਕਰਨ ਵਰਗੇ ਅਨੇਕਾਂ ਗੋਦੜੀ ਦੇ ਲਾਲ ਸੰਭਾਲਣ ਦੀ ਲੋੜ ਹੈ।
    ਟਿਕ ਟਾਕ ਦੇ ਯੁਗ ਚ ਅਸੀਂ ਤਮਾਸ਼ਬੀਨ ਬਣਨ ਵਾਲੇ ਰਾਹ ਨਾ ਤੁਰੀਏ ਸਗੋਂ ਗਹਿਰ ਗੰਭੀਰ ਕਲਾਕਾਰਾਂ ਦੀ ਪਿੱਠ ਪੂਰੀਏ। ਇਹ ਵੀ ਸਭਿਆਚਾਰਕ ਸੇਵਾ ਹੈ।
    ਨੋਟ ਕਰਿਉ, ਕਿਸੇ ਮੀਡੀਆ ਕਰਮੀ ਜਾਂ ਚੈਨਲ ਨੇ ਬਲਕਰਨ ਨੂੰ ਇੰਟਰਵਿਊ ਨਹੀਂ ਕਰਨਾ, ਇਹ ਵੀ ਪਰਖ ਹੁੰਦੀ ਹੈ ਕਲਮ ਦੀ ਵਕਤ ਸਾਹਮਣੇ।
    ਗੀਤ ਕਮਾਲ ਦਾ ਹੈ।
    ਤੁਸੀਂ ਵੀ ਜ਼ਰੂਰ ਸੁਣਨਾ।
    ਉਸ ਦਾ ਨੰਬਰ ਹੈ
    95307 07993 ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!