3.5 C
United Kingdom
Sunday, March 8, 2026

More

    ਕੋਮਾ ‘ਚੋਂ ਬਾਹਰ ਆਇਆ ਪਰ ਪਤਨੀ ਦੀ ਮੌਤ ਦੀ ਖ਼ਬਰ ਸੁਣਦਿਆਂ ਗਈ ਜਾਨ..!

    ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)

    ਅਮਰੀਕਾ ਵਿੱਚ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਮਾ ਵਿਚੋਂ ਨਿਕਲੇ 69 ਸਾਲਾ ਵਿਅਕਤੀ ਨੂੰ ਜਿਵੇਂ ਹੀ ਦੱਸਿਆ ਗਿਆ ਕਿ ਉਸ ਦੀ ਪਤਨੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਤਾਂ ਇਸ ਸਦਮੇ ਵਿਚ ਸ਼ਖਸ ਨੇ ਵੀ ਦਮ ਤੋੜ ਦਿੱਤਾ। ਅਸਲ ਵਿਚ ਇੱਥੋਂ ਦੇ ਮੈਰੀਲੈਂਡ ਵਿਚ ਇਕ ਨਰਸਿੰਗ ਹੋਮ ਵਿਚ ਕੰਮ ਕਰਨ ਵਾਲੇ 69 ਸਾਲਾ ਲਾਰੇਂਸ ਨੋਕਸ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਹ ਕੋਮਾ ਵਿਚ ਚਲੇ ਗਏ। 10 ਅਪ੍ਰੈਲ ਨੂੰ ਜਦੋਂ ਉਹਨਾਂ ਨੂੰ ਰੇਸਪੀਰੇਟਰ ਵਿਚੋਂ ਬਾਹਰ ਕੱਢਿਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਕਿ ਉਹਨਾਂ ਦੇ ਠੀਕ ਹੋਣ ਚੰਗੀ ਸੰਭਾਵਨਾ ਹੈ। ਉਹਨਾਂ ਦੇ ਪਰਿਵਾਰ ਨੇ ਕਿਹਾ,”ਕੋਮਾ ਵਿਚ ਰਹਿਣ ਦੇ ਲੱਗਭਗ ਇਕ ਹਫਤੇ ਦੇ ਬਾਅਦ ਉਹਨਾਂ ਦੀ ਹਾਲਤ ਵਿਚ ਸੁਧਾਰ ਆਇਆ। ਲਾਰੇਂਸ ਨੇ ਆਪਣੇ ਦਮ ‘ਤੇ ਸਾਹ ਲੈਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਲਾਰੇਂਸ ਨੂੰ ਹੋਸ਼ ਆਈ ਤਾਂ ਉਸ ਨੇ ਸਿਰਫ ਇਕ ਵਿਅਕਤੀ ਲਈ ਪੁੱਛਿਆ। ਮਤਲਬ ਆਪਣੀ 71 ਸਾਲਾ ਪਤਨੀ ਮਿਨੇਟੇ ਨੋਕਸ ਬਾਰੇ, ਜੋ ਪਿਛਲੇ 24 ਸਾਲ ਤੋਂ ਉਹਨਾਂ ਦੀ ਪਤਨੀ ਸੀ।” ਹਸਪਤਾਲ ਦੇ ਬੈੱਡ ‘ਤੇ ਜਦੋਂ ਲਾਰੇਂਸ ਨੇ  ਬਾਰ-ਬਾਰ ਪਤਨੀ ਦੇ ਬਾਰੇ ਵਿਚ ਪੁੱਛਣਾ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਡਾਕਟਰਾਂ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸੱਚਾਈ ਦੱਸਣ ਤੋਂ  ਝਿਜ਼ਕ ਰਹੇ ਸਨ ਪਰ ਜਦੋਂ ਉਹ ਪਰੇਸ਼ਾਨ ਹੋਣ ਲੱਗੇ ਤਾਂ ਉਹਨਾਂ ਨੂੰ ਸੱਚ ਦੱਸਿਆ ਗਿਆ। ਉਹਨਾਂ ਦੀ ਬੇਟੀ ਨੇ ਦੱਸਿਆ ਕਿ ਲਾਰੇਂਸ ਦੇ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਭਰਤੀ ਹੋਣ ਦੇ ਬਾਅਦ ਮਾਂ ਕਾਫੀ ਥਕਾਵਟ ਮਹਿਸੂਸ ਕਰਦੀ ਸੀ। ਉਹ ਆਪਣੇ ਪਤੀ ਦੀ ਹਾਲਤ ਨੂੰ ਲੈ ਕੇ ਚਿੰਤਤ ਰਹਿੰਦੀ ਸੀ। ਜਦੋਂ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ ਤਾਂ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਨਹੀਂ ਮਿਲ ਪਾਈ। ਫਿਰ 7 ਅਪ੍ਰੈਲ ਨੂੰ ਆਪਣੇ 72ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਮਿਨੇਟੇ ਨੂੰ ਦਿਲ ਦਾ ਦੌਰਾ ਪਿਆ ਅਤੇ ਨੀਂਦ ਵਿਚ ਹੀ ਉਹਨਾਂ ਦੀ ਮੌਤ ਹੋ ਗਈ। ਮੈਡੀਕਲ ਜਾਂਚ ਕਰਤਾਵਾਂ ਨੇ ਦੱਸਿਆ ਕਿ ਪੋਸਟਮਾਰਟਮ ਵਿਚ ਲਾਰੇਂਸ ਦੀ ਪਤਨੀ ਨੂੰ ਕੋਵਿਡ-19 ਨਾਲ ਪਾਜ਼ੇਟਿਵ ਪਾਇਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!