ਸੁਰਿੰਦਰ ਸਿੰਘ ਸੋਨੀ

ਨਸ਼ਿਆਂ ਨੇ ਘੁਣ ਵਾਂਗੂੰ ਖਾ ਲਿਆ ਪੰਜਾਬ ਨੂੰ
ਪੱਤੀ ਪੱਤੀ ਕਰ ਰੋਲ ਦਿੱਤਾ ਏ ਗੁਲਾਬ ਨੂੰ
ਹੁੰਦੇ ਸੀ ਪੰਜਾਬੀ ਕਦੇ ਉੱਚੇ ਲੰਮੇ ਕੱਦਾਂ ਦੇ
ਰੱਖਦੇ ਸੀ ਸੌਂਕ ਜੋ ਕਬੱਡੀਆਂ ਤੇ ਮੱਝਾਂ ਦੇ
ਪਾਣੀ ਵਾਂਗੂੰ ਕਾਹਤੋਂ ਅੱਜ ਪੀਂਦੇ ਨੇ ਸ਼ਰਾਬ ਨੂੰ
ਪੱਤੀ ਪੱਤੀ ਕਰ—-
ਘਟਦਾ ਨੀ ਨਸ਼ਾ ਏ ਵਧੀ ਜਾਂਦੀ ਵੇਲ ਹੈ
ਬਣਦੇ ਸ਼ੈਤਾਨ ਲੋਕ ਨਸ਼ੇ ਦਾ ਹੀ ਖੇਲ ਹੈ
ਤੋੜ ਦੇ ਨੇ ਕਾਹਤੋਂ ਅੈਵੇਂ ਮਾਪਿਆਂ ਦੇ ਖੁਅਾਬ ਨੂੰ
ਪੱਤੀ ਪੱਤੀ ਕਰ—
ਚਿੱਟੇ ਨੇ ਪੰਜਾਬ ਵਿੱਚ ਕਾਹਦਾ ਪੈਰ ਪਾ ਲਿਆ
ਵਸਦੇ ਘਰਾਂ ਨੂੰ ਏ ਜੜ੍ਹਾਂ ਤੱਕ ਖਾ ਲਿਆ
ਰੱਖ ਦਿੱਤਾ ਕਈਆਂ ਦੇ ਉਜਾੜ ਕੇ ਸੁਹਾਗ ਨੂੰ
ਪੱਤੀ ਪੱਤੀ ਕਰ——–
ਸਾਂਭ ਲੋ ਪੰਜਾਬੀ ਓ ਜਵਾਨੀ ਕਾਹਤੋਂ ਗਾਲ਼ ਦੇ
ਨਸ਼ਿਆਂ ਦੇ ਨਾਲ ਕਾਹਤੋਂ ਜਿੰਦਗੀ ਨੂੰ ਬਾਲ਼ ਦੇ
ਸੁਣ ਲਵੋ ਵੀਰੇਓ ਉਏ”ਸੋਨੀ”ਦੀ ਅਵਾਜ਼ ਨੂੰ
ਪੱਤੀ ਪੱਤੀ ਕਰ ਰੋਲ ਦਿੱਤਾ ਗੁਲਾਬ ਨੂੰ
ਪਿੰਡ ਤੇ ਡਾਕ ਕੋਟ ਲੱਲੂ
ਤਹਿ ਤੇ ਜਿਲ੍ਹਾ ਮਾਨਸਾ
97795 72949