ਟ੍ਰਾਇਡੈਂਟ ਕੰਪਨੀ ਅਤੇ ਹੋਰ ਛੋਟੇ ਉਦਯੋਗਾਂ ਵਿਚ ਕੰਮ ਕਰਦੇ ਕਾਮਿਆ ਨੂੰ ਨਹੀਂ ਦਿੱਤੀ ਅਪ੍ਰੈਲ ਮਹੀਨੇ ਦੀ ਤਨਖਾਹ, ਕਿਸ਼ਤਾਂ ਕਿਥੋ ਭਰਨ
ਬਰਨਾਲਾ (ਬੰਧਨ ਤੋੜ ਸਿੰਘ)
ਕੋਰੋਨਾ ਕਹਿਰ ਦੇ ਚਲਦੇ ਤਾਲਾਬੰਦੀ ਹੋਣ ਉਪਰੰਤ ਵੱਡੀਆਂ ਸਮੱਸਿਆਵਾਂ ਨੇ ਆਮ ਜਨਤਾ ਨੂੰ ਘੇਰਨਾ ਸੁਰੂ ਕਰ ਦਿੱਤਾ ਹੈ। ਜਿਸ ਦਾ ਹੱਲ ਵੀ ਕੋਈ ਨਹੀਂ ਨਿਕਲਦਾ ਅਤੇ ਆਮ ਜਨਤਾ ਕੋਲ ਇਸ ਦਾ ਹੱਲ ਵੀ ਕੋਈ ਨਹੀ। ਇਸ ਵਿਚ ਇੱਕ ਵੱਡੀ ਸਮੱਸਿਆ ਬਿਲਕੁਲ ਗਰੀਬ ਵਰਗ ਦੇ ਪਰਿਵਾਰਾਂ ਨੂੰ ਇਹ ਸਾਹਮਣੇ ਆ ਰਹੀ ਹੈ। ਕਿ ਸਮਾਲ ਲੋਨ ਤਹਿਤ ਔਰਤਾਂ ਨੇ ਕੁੱਝ ਪ੍ਰਾਈਵੇਟ ਕੰਪਨੀਆਂ ਛੋਟੀਆਂ ਬੈਂਕਾ ਪਾਸੋਂ ੨੦ ਹਜਾਰ, ੩੦ ਹਜਾਰ, ੪੦ ਹਜਾਰ, ੫੦ ਹਜਾਰ ਤੱਕ ਦੇ ਲੋਨ ਤਾਲਾਬੰਦੀ ਹੋਣ ਤੋਂ ਪਹਿਲਾਂ ਲਏ ਹੋਏ ਸਨ। ਜਿਨ੍ਹਾਂ ਵਿਚੋਂ ਕੁਝ ਨੇ ਅੱਧੀਆਂ ਕਿਸ਼ਤਾ ਭਰ ਦਿੱਤੀਆਂ ਜਾਂ ੨-੪ ਕਿਸਤਾਂ ਭਰ ਦਿੱਤੀਆਂ ਸਨ। ਹੁਣ ਤਾਲਬੰਦੀ ਹੋਣ ਉਪਰੰਤ ਇਹ ਕੰਪਨੀਆਂ ਅਤੇ ਬੈਂਕ ਆਪਣੇ ਇਨ੍ਹਾਂ ਕਰਜਦਾਰਾਂ ਨੂੰ ਲੋਨ ਦੀਆਂ ਕਿਸ਼ਤਾ ਭਰਨ ਲਈ ਫੋਨ ਕਰ ਰਹੇ ਹਨ। ਜਦੋਂਕਿ ਇਨ੍ਹਾਂ ਪਰਿਵਾਰਾਂ ਨੂੰ ਤਾਂ ਹੁਣ ਦੇ ਸਮੇਂ ਲੋਨ ਦੀ ਕਿਸਤ ਭਰਨਾ ਤਾਂ ਦੂਰ ਆਪਣੇ ਰਾਸ਼ਨ ਦੇ ਹੀ ਲਾਲੇ ਪਏ ਹੋਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪਰਮਜੀਤ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਰਨੈਲ ਸਿੰਘ, ਰਾਜਪ੍ਰੀਤ ਕੌਰ ,ਬਲਵੀਰ ਕੌਰ , ਵੀਰਪਾਲ ਕੌਰ, ਕਰਮਜੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਹਰਬੰਸ ਕੌਰ,ਵੀਰਪਾਲ ਕੌਰ, ਹਰਜਿੰਦਰ ਕੌਰ, ਸੁਖਦੀਪ ਕੌਰ,ਬਲਜੀਤ ਕੌਰ, ਰਾਣੀ ਕੌਰ, ਸਰਬਜੀਤ ਕੌਰ,ਬਲਜੀਤ ਕੌਰ,ਮਨਦੀਪ ਕੌਰ, ਦਲਜੀਤ ਕੌਰ, ਸਲੋਨੀ, ਆਸ਼ਾ ਰਾਣੀ, ਸੋਨੂੰ ਰਾਣੀ, ਕਰਮਜੀਤ ਕੌਰ, ਗੁਰਬਿੰਦਰ ਕੌਰ, ਰਾਜਬੀਰ ਕੌਰ ਆਦਿ ਸਮੇਤ ਨੇ ਕਿਹਾ ਕਿ ਸਰਕਾਰਾਂ ਭਾਂਸ਼ਨ ਤਾਂ ਦਿੰਦੀਆਂ ਹਨ ਕਿ ਤਾਲਾਬੰਦੀ ਚਲਦੇ ਕਿਸੇ ਨੂੰ ਕਿਸ਼ਤਾਂ ਭਰਨ ਦੀ ਅਜੇ ਕੋਈ ਜਰੂਰਤ ਨਹੀਂ ਪਰ ਕੰਪਨੀਆਂ, ਛੋਟੀਆਂ ਬੈਂਕਾਂ ਦੇ ਮੁਲਾਜਮ ਵਾਰ-ਵਾਰ ਫੋਨ ਕਰਕੇ ਕਿਸ਼ਤ ਭਰਨ ਲਈ ਮਜਬੂਰ ਕਰ ਰਹੇ ਹਨ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਸਾਡੇ ਪਤੀ ਜਾਂ ਪੁੱਤਰ ਪ੍ਰਾਈਵੇਟ ਫੈਕਟਰੀਆਂ ਜਿਵੇ ਂਟ੍ਰਾਇਡੈਂਟ ਗਰੁੱਪ, ਸਟੈਂਡਰਡ ਕੰਬਾਇਨ, ਸਟੈਂਡਰਡ ਕਾਰਪੋਰੇਸ਼ਨ ਆਦਿ ਸਮੇਤ ਹੋਰ ਫੈਕਟਰੀਆਂ ਵਿਚ ਕੰਮ ਕਰਦੇ ਸਨ। ਉਨ੍ਹਾਂ ਨੇ ਇਸ ਤੋਂ ਬਾਅਦ ਕੰਮ ਨਹੀਂ ਕੀਤਾ ਅਪ੍ਰੈਲ ਮਹੀਨੇ ਦੀ ਕੋਈ ਤਨਖਾਹ ਨਹੀਂ ਮਿਲੀ। ਇਕ ਦੋ ਔਰਤਾ ਦਾ ਟ੍ਰਾਇਡੈਂਟ ਗਰੁਪ ਵੱਲੋਂ ਦਿੱਤੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਜਿਸ ਵਿਚ ਟ੍ਰਾਇਡੈਂਟ ਕੰਪਨੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਮੁਲਾਜਮਾਂ ਦੀ ੩੮ ਪ੍ਰਤੀਸ਼ਤ ਤਨਖਾਹ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਚੋਂ ਕੁੱਝ ਮੈਂਬਰ ਟ੍ਰਾਇਡੈਂਟ ਵਿਚ ਨੌਕਰੀ ਕਰਦੇ ਹਨ ਜਿਨ੍ਹਾਂ ਨੂੰ ਅਪ੍ਰੈਲ ਮਹੀਨੇ ਵਿਚ ਤਿੰਨ- ਤਿੰਨ ਦਿਨ ਕੰਮ ਕਰਨ ਲਈ ਬੁਲਾਇਆ ਗਿਆ ਉਸ ਦੀ ਗਿਆਰਾ ਸੋ ਰੁਪਏ ਤਨਖਾਹ ਖਾਤੇ ਵਿਚ ਪਾ ਦਿੱਤੀ ਜਿਸ ਨਾਲ ਨਾਂ ਤਾ ਘਰ ਦਾ ਰਾਸ਼ਨ ਆਉਦਾ ਹੈ ਅਤੇ ਨਾ ਹੀ ਅਸੀ ਗੈਸ ਸਲੰਡਰ ਵਗੈਰਾ ਲੈ ਸਕਦੇ ਹਾਂ । ਸਾਨੂੰ ਸਰਕਾਰੀ ਸਹਾਇਤਾ ਵੀ ਕੋਈ ਪ੍ਰਾਪਤ ਨਹੀਂ ਹੁੰਦੀ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਇਹ ਸਮਾਲ ਲੋਨ ਮਾਫ ਕੀਤੇ ਜਾਣ ਤਾਂ ਜੋ ਅਸੀ ਸੌਖੇ ਰਹਿ ਸਕੀਏ।