ਬਿਲਾਸਪੁਰ (ਖੁਰਮੀ, ਕੁਲਦੀਪ)
ਇੰਡੀਅਨ ਨੈਸ਼ਨਲ ਆਰਮੀ ਦੇ ਜਾਂਬਾਜ ਸਿਪਾਹੀ ਸਰਦਾਰ ਏ ਜੰਗ ਸ਼ਹੀਦ ਅਮਰੀਕ ਸਿੰਘ ਜੀ ਨੂੰ ਅੱਜ ਪਿੰਡ ਬਿਲਾਸਪੁਰ ਦੇ ਸੀਨੀਅਰ ਸਿਟੀਜ਼ਨ ਅਤੇ ਸ਼ਹੀਦ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਅਕਾਲੀ ਕਰਤਾਰ ਸਿੰਘ ਸਟੇਡੀਅਮ ਵਿੱਚ ਲੱਗੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਯਾਦ ਕੀਤਾ ਗਿਆ, ਇਸ ਸਮੇਂ ਬਾਬਾ ਜੀ ਦੇ ਪਰਿਵਾਰ ਵੱਲੋਂ ਗੁਰਮੇਲ ਸਿੰਘ ਯੂ ਐਸ ਏ, ਬੀਬੀ ਜਰਨੈਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇੱਥੇ ਇਹ ਵਰਣਨਯੋਗ ਹੈ ਕਿ ਬਾਬਾ ਜੀ 14,15 ਦੀ ਰਾਤ ਨੂੰ ਬਰਮਾ ਫਰੰਟ ਤੇ ਲੜਦੇ ਲੜਦੇ ਕਰਾਸ ਫਾਇਰਿੰਗ ਵਿੱਚ ਸ਼ਹੀਦ ਹੋ ਗਏ ਸਨ।