ਦੀਪ ਲੁਧਿਆਣਵੀ
ਇਕੱਲਾਪਨ ਕਿਉਂ ਮੈਨੂੰ
ਵੱਢ ਵੱਢ ਖਾ ਗਿਆ।
ਅੰਬਰਾਂ ਦਾ ਇਕੱਠਾ ਹੋ
ਹਨੇਰ ਅੱਖੀਂ ਛਾ ਗਿਆ।
ਲੂੰ ਲੂੰ ਮੇਰਾ ਵਿਲਕੇ
ਤੇ ਤਰਸੇ ਓਦੀ ਸ਼ੋਹ ਨੂੰ।
ਮੌਲਾ ਦੱਸ ਕਿਹੜਾ ਓਦੀ
ਰੂਹ ਤਾਈਂ ਸਮਾ ਗਿਆ।
ਮੇਰੇ ਵਿੱਚ ਖਪਿਆ ਏ
ਕਿੰਨਾਂ ਮੇਰਾ ਦੁੱਖ ਵੇ।
ਮੇਰੇ ਵਿੱਚ ਮੇਰਾ ਯਾਰਾ
ਖੁਦ ਆਪਾ ਵੀ ਸਮਾ ਗਿਆ।
ਮੇਰੀ ਆਉਂਦੀ ਜਾਂਦੀ ਸਾਹ
ਹੈ ਬਸ ਇੱਕ ਤੇਰੇ ਵਾਸਤੇ।
ਹੌਕਾ ਆਇਆ ਇੱਕ ਤੈਨੂੰ
ਦੇ ਕੇ ਦੁਆ ਗਿਆ।
ਹੈ ਦੀਪ ਜਿੰਨੇ ਜੋਗੀ ਤੇਰੀ
ਭਰਦੀ ਰਊ ਚੌਂਕੜੀ।
ਕੋਲੋਂ ਫੱਕਰਾਂ ਦੇ ਰੂਪ ਵਿੱਚ
ਲੰਘ ਕੇ ਖੁਦਾ ਗਿਆ ।