7.5 C
United Kingdom
Sunday, March 8, 2026

More

    ਫੂਡ ਸੇਫਟੀ ਕਮਿਸ਼ਨਰ ਵੱਲੋਂ ਪੁਰਾਣੀ ਭੋਜਨ ਸਮੱਗਰੀ ਨੂੰ ਨਸ਼ਟ ਕਰਨ ਦੇ ਨਿਰਦੇਸ਼

    ਪੁਰਾਣੀ ਭੋਜਨ ਸਮੱਗਰੀ ਨਾ ਵਰਤਾਏ ਜਾਣ ਨੂੰ ਯਕੀਨੀ ਬਣਾਉਣ ਸਬੰਧੀ ਫੂਡ ਸੇਫਟੀ ਅਫਸਰ ਕਰਨਗੇ ਹਲਵਾਈਆ ਤੇ ਛਾਪੇਮਾਰੀ

    ਚੰਡੀਗੜ੍ਹ, ( ਰਾਜਿੰਦਰ ਭਦੌੜੀਆ)
    ਭੋਜਨ ਦੀਆਂ ਦੁਕਾਨਾਂ ਖ਼ਾਸਕਰ ਹਲਵਾਈ ਦੀਆਂ ਦੁਕਾਨਾਂ, ਜਿਹੜੀਆਂ ਕੋਵਿਡ 19 ਕਾਰਨ ਪਿਛਲੇ 50 ਦਿਨਾਂ ਤੋਂ ਬੰਦ ਰਹੀਆਂ ਹਨ, ਨੂੰ ਸਾਰੇ ਪੁਰਾਣੇ ਅਤੇ ਖਰਾਬ ਭੋਜਨ ਪਦਾਰਥਾਂ ਨੂੰ ਨਸ਼ਟ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਮਿਆਦ ਪੁੱਗ ਚੁੱਕੇ ਡੱਬਾਬੰਦ ਭੋਜਨ ਪਦਾਰਥਾਂ ਨੂੰ ਵੀ ਨਸ਼ਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।

    ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਰਾਜ ਵਿੱਚ ਫੂਡ ਸੇਫਟੀ ਅਫਸਰਾਂ ਨੂੰ ਵਿਆਪਕ ਛਾਪੇਮਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੁਰਾਣੇ ਖਾਧ ਪਦਾਰਥਾਂ ਨੂੰ ਨਸ਼ਟ ਕਰਨ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਪੂਰੇ ਰਾਜ ਵਿਚ ਸੈਂਕੜੇ ਖਾਣ ਪੀਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਪੁਰਾਣੇ ਖਾਧ ਪਦਾਰਥਾਂ ਦੇ ਸਹੀ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਫੂਡ ਬਿਜਨਸਿਸ ਨੂੰ ਕਿਹਾ ਗਿਆ ਹੈ ਕਿ ਉਹ ਘਰ ਵਿੱਚ ਸਪੁਰਦਗੀ ਅਤੇ ਆਪਣੇ ਸਥਾਨ ‘ਤੇ ਗਾਹਕਾਂ ਨੂੰ ਸੇਵਾਵਾਂ ਦਿੰਦੇ ਹੋਏ ਸਮਾਜਿਕ ਦੂਰੀਆਂ, ਮਾਸਕ ਅਤੇ ਵਾਰ ਵਾਰ ਹੱਥ ਧੋਣ ਨੂੰ ਅਪਣਾਉਣ ਲਈ ਆਪਣੇ ਆਪ ਨੂੰ ਤਿਆਰ ਕਰਨ।
    ਸ. ਪੰਨੂੰ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਵਿਅਕਤੀ ਨੂੰ ਮਿਆਦ ਪੁੱਗ ਚੁੱਕੇ ਜਾਂ ਘਟੀਆ ਅਤੇ ਅਸੁਰੱਖਿਅਤ ਭੋਜਨ ਸਮੱਗਰੀ ਗ੍ਰਾਹਕਾਂ ਨੂੰ ਦਿੰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!