7.5 C
United Kingdom
Sunday, March 8, 2026

More

    ਸਕਾਟਲੈਂਡ- ਡਨਡੀ ‘ਚ £12000 ਤੋਂ ਵੱਧ ਦਾ ਨਸ਼ਾ ਅਤੇ ਹਜਾਰਾਂ ਦੀ ਨਕਦੀ ਬਰਾਮਦ

    ਪਰਥ (ਸਤਿੰਦਰ ਸਿੰਘ ਸਿੱਧੂ )
    ਸੋਮਵਾਰ ਸ਼ਾਮ 4 ਬਜੇ ਡਨਡੀ ਦੇ ਅਰਕਲੇ ਟੇਰਸ ਦੇ ਇਕ ਘਰ ਵਿੱਚ ਛਾਪੇ ਦੌਰਾਨ ਪੁਲਿਸ ਨੇ ਹਜਾਰਾਂ ਪੌਂਡ ਦੀ ਨਕਦੀ ਅਤੇ £12000 ਤੋਂ ਵੱਧ ਕੀਮਤ ਦੀ ਕੋਕੀਨ ਅਤੇ ਹੈਰੋਇਨ ਬਰਾਮਦ ਕੀਤੀ ਹੈ।
    ਛਾਪੇ ਦੌਰਾਨ 18 ਅਤੇ 24 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਥਿਤ ਤੌਰ ਤੇ ਨਸ਼ਿਆਂ ਦੇ ਅਪਰਾਧ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।
    ਡਨਡੀ ਦੇ ਸਥਾਨਕ ਏਰੀਆ ਕਮਾਂਡਰ ਚੀਫ ਇੰਸਪੈਕਟਰ ਡੇਵਿਡ ਮੈਕਨਤੋਸ਼ ਨੇ ਕਿਹਾ ਹੈ ਕਿ ਨਸ਼ਿਆਂ ਦੀ ਦੁਰਵਰਤੋਂ ਸਾਡੇ ਸਮਾਜ ਵਿੱਚ ਦੁੱਖਾਂ ਤੋਂ ਸਿਵਾਏ ਕੁਝ ਵੀ ਨਹੀਂ ਲਿਆਉਂਦੀ ਅਤੇ ਮੈਂ ਡਨਡੀ ਅਤੇ ਵਿਸ਼ਾਲ ਟੇਸਾਈਡ ਖੇਤਰ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਹਰ ਸਾਧਨ ਅਤੇ ਰਣਨੀਤੀ ਨੂੰ ਇੰਨ੍ਹਾਂ ਗ਼ੈਰ ਕਾਨੂੰਨੀ ਚੀਜ਼ਾਂ ਤੋਂ ਅਪਣੇ ਖੇਤਰ ਨੂੰ ਸੁਰੱਖਿਤ ਰੱਖਣ ਅਤੇ ਨਿਪਟਾਰੇ ਲਈ ਵਰਤਦੇ ਰਹਾਂਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!