ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਬਰਤਾਨੀਆ ਸਰਕਾਰ ਦੀ ਚਾਰੇ ਪਾਸੇ ਕਿਰਕਿਰੀ ਹੁੰਦੀ ਨਜ਼ਰ ਆ ਰਹੀ ਹੈ। ਵੱਡੀ ਆਲੋਚਨਾ ਇਸ ਗੱਲ ਦੀ ਹੋ ਰਹੀ ਹੈ ਕਿ ਪਤਾ ਲੱਗਣ ਤੋਂ ਬਾਅਦ ਵੀ ਬਰਤਾਨੀਆ ਵਿੱਚ ਦਾਖਲ ਹੁੰਦੇ ਯਾਤਰੀਆਂ ਦੀ ਸਰੀਰਕ ਜਾਂਚ ਕਿਉਂ ਨਾ ਕੀਤੀ ਗਈ? 18 ਮਿਲੀਅਨ ਲੋਕ ਬਰਤਾਨੀਆ ਵਿੱਚ ਦਾਖਲ ਹੋਏ ਪਰ ਕੁਝ ਸੈਂਕੜੇ ਲੋਕਾਂ ਦੀ ਚੈਕਿੰਗ ਕਰਕੇ ਕੀਤੀ ਖਾਨਾਪੂਰਤੀ ਹਜਾਰਾਂ ਮੌਤਾਂ ਤੱਕ ਜਾ ਪਹੁੰਚੀ ਹੈ।
ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ ਵਿੱਚ 627 ਤੋਂ ਵਧੇਰੇ ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਸਰਕਾਰੀ ਅੰਕੜਿਆਂ ਅਨੁਸਾਰ ਕੁੱਲ ਮੌਤਾਂ ਦੀ ਗਿਣਤੀ 32692 ਦੱਸੀ ਜਾ ਰਹੀ ਹੈ ਪਰ ਅਸਲੀਅਤ ਇਸ ਤੋਂ ਕਿਸੇ ਬੁਰੀ ਹੈ। ਹਰ ਰੋਜ਼ ਨਸ਼ਰ ਹੁੰਦੇ ਅੰਕੜੇ ਭੰਬਲਭੂਸਾ ਪੈਦਾ ਕਰਨ ਵਾਲੇ ਹਨ। ਲੋਕਾਂ ਵਿੱਚ ਰੋਸ ਹੈ ਕਿ ਯਕੀਨ ਕਿਹੜੇ ਅੰਕੜਿਆਂ ‘ਤੇ ਕੀਤਾ ਜਾਵੇ? ਬੇਯਕੀਨੀ ਇਸ ਗੱਲ ਦੀ ਵੀ ਹੈ ਕਿ ਬਰਤਾਨੀਆ ਵਿੱਚ ਮੁੜ ਤੰਦਰੁਸਤ ਹੋਏ ਮਰੀਜ਼ਾਂ ਦਾ ਅੰਕੜਾ ਨਸ਼ਰ ਕਿਉਂ ਨਹੀਂ ਕੀਤਾ ਜਾ ਰਿਹਾ?