ਅਮਰਜੀਤ ਚੀਮਾ
ਗੁਰਬਾਣੀ ਦਾ ਜੋ ਲਏ ਸਹਾਰਾ
ਪਾਵੇ ਰੋਗਾਂ ਤੋਂ ਛੁਟਕਾਰਾ
ਗੁਰਬਾਣੀ ਪੜੋ ਗੁਰਬਾਣੀ ਗਾਓ
ਹਰ ਕਾ ਨਾਮ ਮੰਨ ਮਾਹਿ ਸਮਾਓ
ਗੁਰਬਾਣੀ ਖੁਸ਼ੀਆਂ ਖੇੜੇ ਲਿਆਵੇ
ਚੜਦੀ ਕਲਾ ਵਿਚ ਰਹਿਣਾ ਸਿਖਾਵੇ
ਗੁਰਬਾਣੀ ਹੀਰਾ ਰਤਨ ਅਨਮੋਲ
ਗੁਰਬਾਣੀ ਦੇ ਨੇ ਮਿੱਠੜੇ ਬੋਲ
ਗੁਰਬਾਣੀ ਦੇਵੇ ਸ਼ਕਤੀ ਅਪਾਰ
ਗੁਰਬਾਣੀ ਨੂੰ ਕਰ ਸਦ ਨਮਸਕਾਰ
ਗੁਰਬਾਣੀ ਖੋਲ੍ਹੇ ਦਸਮ ਦਵਾਰ
ਗੁਰਬਾਣੀ ਦੇ ਨਾਲ ਕਰੋ ਪਿਆਰ
ਗੁਰਬਾਣੀ ਗੂੰਗੇ ਬੋਲਣ ਲਾਵੇ
ਗੁਰਬਾਣੀ ਵੈਰੀ ਮੀਤ ਬਣਾਵੇ
ਗੁਰਬਾਣੀ ਕਲ ਮਾਹਿ ਹੋਏ ਪਰਧਾਨਾ
ਲੜ ਲਗ ਬਾਣੀ ਕੁਲ ਤਰੇ ਜ਼ਮਾਨਾ
ਹਸਨ ਖੇਡਣ ਮਨ ਕਾ ਚਾਓ
ਦੂਖ ਨਿਵਾਰੇ ਸੁਖ ਘਰ ਆਓ
ਗੁਰਬਾਣੀ ਗੁਰਾਂ ਨੇ ਆਪ ਉਚਾਰੀ
ਸਾਧੂ ਸੰਤਾਂ ਪੜ ਪੜ ਵਿਚਾਰੀ
ਗੁਰਬਾਣੀ ਰੰਗ ਲਿਆਏ ਹਰ ਵੇਹੜੇ
ਲਿਵ ਲਾ ਕੇ ਪੜਦੇ ਨੇ ਜਿਹੜੇ
ਪੜੇ ਗੁਰਬਾਣੀ ਹੋਏ ਮੂਰਖ ਸਿਆਣਾ
ਸਾਹਿਬ ਮੇਰਾ ਸਦਾ ਮਿਹਰਵਾਨਾ
ਗੁਰਬਾਣੀ ਤੋਂ ਚੀਮਾ ਕੁਰਬਾਨ
ਗੁਰ ਬਾਣੀ ਬਕਸ਼ੇ ਨਾਮ ਦਾਨ
ਸੰਕਟ ਮੇਂ ਜੋ ਪੜੇ ਗੁਰਬਾਣੀ
ਸੋਈ ਭਵਜਲ ਤਰੇ ਪਰਾਣੀ .