7.5 C
United Kingdom
Sunday, March 8, 2026

More

    ਤੂੜੀ ਦਾ ਕੁੱਪ ਲਿੱਪਣ ਵਾਲੀ ਮਸ਼ੀਨ ਬਣਾਈ ਰੌਂਤੇ ਦੇ ਦਰਸ਼ਨ ਪਨੇਸਰ ਨੇ

    ਰਾਜਵਿੰਦਰ ਰੌਂਤਾ

    ਪਹਿਲਾਂ ਕੂੰਡੇ ਬਣਾਉਣ ਕਰਕੇ ਵਿਸ਼ਵ ਭਰ ਵਿੱਚ ਨਾਂ ਬੋਲਦੈ ਪਿੰਡ ਰੌਂਤਾ ਦਾ
    ਪੰਜਾਬੀ ਮਿਸਤਰੀਆਂ ਬਾਰੇ ਕਹਾਵਤ ਹੈ ਕਿ ਉਹ ਜਿਹੋ ਜਿਹੀ ਮਸ਼ੀਨਰੀ ਦੇਖ ਲੈਣ ਉਹੋ ਜਿਹੀ ਬਣਾ ਦਿੰਦੇ ਹਨ। ਲੋੜ ਕਾਢ ਦੀ ਮਾਂ ਵਾਲਾ ਦਿਮਾਗ ਲੜਾ ਕੇ ਅੱਗੇ  ਨਵੀਆਂ ਖੋਜਾਂ ਵੀ ਕਰ ਲੈਂਦੇ ਹਨ। ਅਜਿਹੀ  ਦੇਸੀ ਖੋਜ ਕਰਕੇ ਵਿਖਾ ਦਿੱਤੀ ਹੈ ਦਰਸ਼ਨ ਸਿੰਘ ਪਨੇਸਰ ਨੇ। ਮਿਸਤਰੀ ਦਰਸ਼ਨ ਸਿੰਘ  ਪਨੇਸਰ ਵਾਸੀ ਰੌਂਤਾ ਨੇ ਤੂੜੀ ਦਾ ਕੁੱਪ ਲਿੱਪਣ ਵਾਲੀ ਮਸ਼ੀਨ ਬਣਾਈ ਹੈ।
      ਕਲਾਤਮਿਕ ਰੁਚੀਆਂ ਦੇ ਮਾਲਿਕ ਅਤੇ ਕੁਝ ਨਾ ਕੁੱਝ ਨਵਾਂ ਕਰਨ ਵਾਲੇ ਦਰਸ਼ਨ ਸਿੰਘ ਮਿਸਤਰੀ ਵੱਲੋਂ ਬਣਾਈ ਮੱਡ ਸਲੈਡਰ  ਮਸ਼ੀਨ ਨੂੰ  ਟਰੈਕਟਰ ਮਗਰ ਪਾਕੇ , ਤੂੜੀ ਦੇ ਕੁੱਪ ਜਾਂ ਤੂੜੀ ਦੀ ਧੜ੍ਹ ਦੇ ਨਾਲ ਨਾਲ  ਕੱਦੂ ਕੀਤੀ ਜਮੀਨ ‘ਚੋਂ ਲੰਘਾਇਆ ਜਾਂਦਾ ਹੈ ਇਸ ਤਰਾਂ ਕੁੱਝ ਗੇੜਿਆਂ ਵਿੱਚ ਹੀ  ਸਾਰੇ ਕੁੱਪ ਜਾਂ ਤੂੜੀ ਦੀ ਧੜ੍ਹ ਉੱਪਰ ਦੀ ਗਾਰਾ ਪੈਕੇ ਲਿਪਾਈ ਹੋ ਜਾਂਦੀ ਹੈ। ਇਹ ਲਿੱਪ ਲਪਾਈ ਦਾ ਛੇ ਸੱਤ ਘੰਟਿਆਂ ਦਾ ਕੰਮ ਅੱਧੇ ਘੰਟੇ ਵਿੱਚ ਹੋ ਜਾਂਦਾ ਹੈ। ਕਿਸਾਨਾਂ ਕਰਮਜੀਤ ਭੁੱਟੋ, ਸੀਰਾ ਮੱਲ੍ਹੀ, ਮੌੜ ਮਾਨ, ਗੁਰਜੰਟ ਮਾਨ, ਠਾਣਾ ਸਿੰਘ, ਮੰਨਾ ਟਿਵਾਣਾ ਨੇ ਕਿਹਾ ਕਿ ਇਸ ਮਸ਼ੀਨ ਨਾਲ ਕਿਸਾਨਾਂ ’ਚ ਤੂੜੀ ਸੰਭਾਲਣ ਵਿੱਚ ਰੁਚੀ ਵਧੀ ਹੈ ਅਤੇ ਗਰਮੀਆਂ ’ਚ ਸੰਭਾਲੀ ਤੇ ਸਰਦੀਆਂ ਵਿੱਚ ਪੱਠਿਆਂ ਦੀ ਤੋਟ ਵੇਲੇ ਮਹਿੰਗੇ ਭਾਅ ਵਿਕਣ ਨਾਲ ਕਿਸਾਨ ਕੁੱਝ ਸੁਖਾਲਾ ਹੋ ਜਾਂਦਾ ਹੈ। ਦਰਸ਼ਨ ਸਿੰਘ ਨੇ ਕਿਹਾ ਕਿ ਜੱਸੂ ਤੇ ਲਵੀ ਦੇ ਸਹਿਯੋਗ ਨਾਲ ਅਸੀਂ ਹੋਰ ਵੀ ਦੇਸੀ ਕੰਮ ਦੀਆਂ ਮਸ਼ੀਨਾਂ ਬਣਾ ਰਹੇ ਹਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!