3.5 C
United Kingdom
Sunday, March 8, 2026

More

    ਸਕਾਟਲੈਂਡ ਵਿੱਚ 560 ਜੇਲ੍ਹ ਕਰਮਚਾਰੀ ਕੋਰੋਨਾਵਾਇਰਸ ਕਾਰਨ ਛੁੱਟੀ ‘ਤੇ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ 500 ਤੋਂ ਵੱਧ ਜੇਲ੍ਹ ਕਰਮਚਾਰੀ ਇਸ ਵੇਲੇ ਕੋਰੋਨਵਾਇਰਸ ਕਾਰਨ ਛੁੱਟੀ ‘ਤੇ ਹਨ।ਸਕਾਟਿਸ਼ ਜੇਲ੍ਹ ਸੇਵਾ ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਵਿਭਾਗ ਦੇ 560 ਮੈਂਬਰ, ਜੋ ਕਿ ਕੁੱਲ ਕਰਮਚਾਰੀਆਂ ਦੇ 12.6 ਪ੍ਰਤੀਸ਼ਤ ਹਨ, ਵਾਇਰਸ ਦੇ ਲੱਛਣ ਕਰਕੇ ਜਾਂ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਾਰਨ ਛੁੱਟੀ ‘ਤੇ ਹਨ।ਇਹਨਾਂ ਵਿੱਚੋਂ ਘੱਟੋ ਘੱਟ 50 ਮੈਂਬਰ ਵਾਇਰਸ ਦੇ  ਲੱਛਣ ਵਾਲੇ ਹਨ। ਇਸ ਤੋਂ ਬਿਨਾਂ ਜੇਲ੍ਹ ਸੇਵਾ ਨੇ ਇਹ ਵੀ ਦੱਸਿਆ ਕਿ 22 ਕੈਦੀ ਇਸ ਸਮੇਂ ਸੱਤ ਜੇਲ੍ਹਾਂ ਵਿਚ ਅਲੱਗ ਕਰਕੇ  ਰੱਖੇ ਗਏ ਹਨ ,ਜਿਹਨਾ ਵਿਚ ਵਾਇਰਸ ਦੇ ਸਿਰਫ 3 ਪੌਜੇਟਿਵ ਕੇਸ ਹਨ। ਪੁਸ਼ਟੀ ਹੋਏ ਕੇਸ ਪਰਥ ਤੇ ਐਡੀਵੈੱਲ ਜੇਲ੍ਹਾਂ ਵਿੱਚ ਦੱਸੇ ਜਾ ਰਹੇ ਹਨ ਜਦਕਿ ਐਡਿਨਬਰਾ, ਬਾਰਲਿਨੀ, ਗਰੈਂਪੀਅਨ, ਗਰੀਨਕ ਆਦਿ ਜੇਲ੍ਹਾਂ ਦੇ ਕੈਦੀ ਇਕਾਂਤਵਾਸ ‘ਚ ਰੱਖੇ ਗਏ ਹਨ। ਇਸਤੋਂ ਇਲਾਵਾ 18 ਮਹੀਨੇ ਤੱਕ ਦੀ ਸਜ਼ਾ ਭੁਗਤ ਰਹੇ ਉਹਨਾਂ ਕੈਦੀਆਂ ਦੀ ਰਿਹਾਈ ਕਰ ਦਿੱਤੀ ਗਈ ਹੈ, ਜਿਹਨਾਂ ਦੀ ਸਜ਼ਾ ਕੁਝ ਹਫ਼ਤੇ ਬਾਕੀ ਰਹਿੰਦੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!