✍? ਸ਼ੀਰਾ ਲੋਹਾਰ
ਯਾਰੀ ਲਾ ਕੇ, ਯਾਰ ਬਣਾ ਕੇ, ਭੰਡਣ ਵਾਲਿਆ.. ਜਿਉਂਦਾ ਰਹਿ।
ਇੱਕੋ ਭਾਂਡੇ ਦੇ ਵਿੱਚ ਖਾ ਕੇ, ਭੰਡਣ ਵਾਲਿਆ.. ਜਿਉਂਦਾ ਰਹਿ।
ਅੱਜ ਫੇਰ ਕੇ ਤੂੰ ਮੁੱਖ ਸਾਡੇ ਕੋਲੋਂ ਲੰਘਦੈਂ,
ਕਦੇ ਪਲ ਦਾ ਵਿਛੋੜਾ ਨਹੀ ਸੀ ਝੱਲ ਦਾ..
ਯਾਰੀ ਲੱਗੀ ‘ਚ ਨਾ ਜਦੋਂ ਲੇਖਾ ਕੋਈ ਰੱਖਿਆ,
ਤਾਂ ਟੁੱਟੀਆਂ ਤੋਂ ਮੰਗਦੈੰ ਹਿਸਾਬ ਕਿਸ ਗੱਲ ਦਾ।
ਯਾਰੀ ਲੱਗੀ ‘ਚ…
ਥੋੜ ਦਿਲਾ ਸੁਣ ਐਂਵੇ ਕੂੜ ਨਹੀ ਕਮਾਈ ਦਾ।
ਲੋਕਾਂ ਪਿੱਛੇ ਲੱਗ ਨਹੀਂ ਯਾਰ ਨੂੰ ਸਤਾਈ ਦਾ।
ਇੱਕ ਸੱਚ ਯਾਰ ਦਾਰੂ ਲੱਖ ਰੋਗ ਦੀ,
ਯਾਰ ਦੀ ਬੁੱਕਲ ਵਿੱਚ ਸਦਾ ਸੁੱਖ ਫੱਲ ਦਾ…
ਯਾਰੀ ਲੱਗੀ ‘ਚ…
ਯਾਰੀ ਲੱਗੀ ਤੋਂ ਲਵਾਉਂਦੇ ਜੋ ਲੋਕ ਤਖਤੇ ਨੇ ਏਥੇ।
ਓਹੋ ਟੁੱਟੀ ਵੇਲੇ ਪੱਟਦੇ ਚੰਗਾਠ ਵੀ ਮੈੰ ਵੇਖੇ।
ਐਦਾਂ ਨਿੱਭਦਾ ‘ਨੀ ਹੁੰਦਾ ਓ ਦਿਲਾਂ ਦਾ ਰਿਸ਼ਤਾ,
ਜਿਵੇੰ ਕੱਖਾਂ ਸੰਗ ਨਿੱਭੇ ਨਾ ਅੰਗਾਰ ਬੱਲ ਦਾ…
ਯਾਰੀ ਲੱਗੀ ‘ਚ…
ਯਾਰੀਆਂ ‘ਚ ਕੀਹਨੇ ਦੱਸੋ ਖਾਧਾ ਕਦੋਂ ਕੀ.?
ਦੋਸ਼ ਲੱਗਦੇ ਲੋਹਾਰਾ ਜਦੋਂ ਭਰ ਜਾਂਦਾ ਜੀ।
ਜਦੋਂ ਯਾਰ ਹੀ ਪਲੀਤ ਕਹਿ ਕੇ ਤੁਰ ‘ਜੇ,
ਫੱਟ ਦਿਲ ਦਾ ਟਕੋਰ ਵੀ ‘ਨੀ ਝੱਲ ਦਾ…
ਯਾਰੀ ਲੱਗੀ ‘ਚ…