9.6 C
United Kingdom
Saturday, March 7, 2026

More

    ਬਰਤਾਨੀਆ ਕੋਰੋਨਾ ਮੌਤਾਂ ਦੇ ਮਾਮਲੇ ‘ਚ ਵਿਸ਼ਵ ਭਰ ‘ਚੋਂ ਦੂਜੇ ਨੰਬਰ ‘ਤੇ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਮਈ ਮਹੀਨੇ ਦੀ ਸ਼ੁਰੂਆਤ ਅਜਿਹੀ ਹੋਈ ਕਿ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 38,000 ਤੋਂ ਉੱਪਰ ਹੋ ਗਈ। ਜਿਸ ਨਾਲ ਇਹ ਯੂਰਪ ਵਿਚ ਅਜੇ ਤੱਕ ਦਾ ਸਭ ਤੋਂ ਬੁਰਾ ਅੰਕੜਾ ਬਣ ਗਿਆ। ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਹੈਰਾਨ ਕਰਨ ਵਾਲੇ ਨਵੇਂ ਅੰਕੜੇ ਇਹ ਵੀ ਸਾਹਮਣੇ ਆਏ ਹਨ ਕਿ ਲਗਭਗ 40% ਮੌਤਾਂ ਕੇਅਰ ਹੋਮਜ਼ ਵਿੱਚ ਹਨ। ਓਐਨਐਸ ਨੇ ਕਿਹਾ ਕਿ ਇੰਗਲੈਂਡ ਅਤੇ ਵੇਲਜ਼ ਵਿਚ 1 ਮਈ ਤੱਕ 8,312 ਕੋਰੋਨਾਵਾਇਰਸ ਨਾਲ ਸਬੰਧਤ ਕੇਅਰ ਹੋਮ ਮੌਤਾਂ ਦਰਜ ਹੋਈਆਂ। ਓਐਨਐਸ ਨੇ ਕਿਹਾ ਕਿ ਇਸ ਵਿਚ ਇੰਗਲੈਂਡ ਅਤੇ ਵੇਲਜ਼ ਵਿਚ 1 ਮਈ ਤੱਕ 34,978 ਕੋਵਿਡ -19 ਨਾਲ ਸਬੰਧਤ ਮੌਤਾਂ ਦਰਜ ਹੋਈਆਂ, ਜਿਨ੍ਹਾਂ ਵਿਚ ਸ਼ੱਕੀ ਮਾਮਲੇ ਵੀ ਸ਼ਾਮਲ ਹਨ। ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਤੋਂ ਪਹਿਲਾਂ ਜਾਰੀ ਕੀਤੇ ਗਏ ਅੰਕੜਿਆਂ ਨੂੰ ਜੋੜਦਿਆਂ 3 ਮਈ ਤੱਕ ਮੌਤਾਂ ਦੀ ਗਿਣਤੀ 38,289 ਰਹੀ ਹੈ। ਸਭ ਤੋਂ ਬੁਰੀ ਖ਼ਬਰ ਇਹ ਹੈ ਕਿ ਮੌਤਾਂ ਦੇ ਮਾਮਲੇ ਵਿੱਚ ਬਰਤਾਨੀਆ ਵਿਸ਼ਵ ਭਰ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!