ਰਜਨੀ ਵਾਲੀਆ ਕਪੂਰਥਲਾ
ਮੇਰੇ ਇਸ ਪੰਜਾਬ ਦੀ,
ਹੈ ਅਜਬ ਕਹਾਣੀਂ।
ਰਾਂਝਾ ਇਸਦਾ ਭਗਤ ਸਿੰਘ,
ਤੇ ਹੀਰ ਏ ਰਾਣੀ।
ਦੋਵਾਂ ਨੇਂ ਸੀ ਰੀਝ ਨਾਲ,
ਫਿਰ ਇਸ਼ਕ ਕਮਾਇਆ।
ਆਜ਼ਾਦੀ ਜਾਣ ਕੇ ਮਾਂ ਦੀ ਨੂੰਹ,
ਫਾਂਸੀ ਦਾ ਰੱਸਾ ਗਲ ਵਿੱਚ ਪਾਇਆ।
ਹੀਰ ਤਾਈਂ ਪੁੱਜਣ ਖਾਤਿਰ ਰਾਂਝੇ,
ਮੌਤ ਤੱਕ ਨੂੰ ਗਲੇ ਲਗਾਇਆ।
ਕੱਚੀ ਉਮਰ ਦਾ ਪਿਆਰ ਸੀ ਜਿਸਨੂੰ,
ਜਿਹੜਾ ਉਸਨੇਂ ਤੋੜ ਨਿਭਾਇਆ।
ਹੀਰ ਨਾ ਲਾਵਾਂ ਲੈਣ ਦੀ ਖਾਤਿਰ,
ਉਸਨੇ ਸਭ ਸੁੱਖ ਚੈਨ ਭੁਲਾਇਆ।
ਹੀਰ ਦੀਆਂ ਜ਼ੁਲਫਾਂ ਚੋਂ ਕੱਢ ਕੇ,
ਅੰਗਰੇਜ਼ੀ ਨੂੰ ਦੂਰ ਭਜਾਇਆ।
ਲੈ ਕੇ ਸੋਨ ਸੁਨਹਿਰੀ ਸੁਪਨੇਂ,
ਲਾੜੀ ਮੌਤ ਨੂੰ ਬਹੂ ਬਣਾਇਆ।
ਮੁਹੱਬਤ ਕੀਤੀ ਇਬਾਦਤ ਵਾਂਗੂ,
ਤੇ ਫਿਰ ਹੀਰ ਬਣੀਂ ਮਹਾਂਰਾਣੀਂ।
ਰਜਨੀ
ਮੇਰੇ ਸੀ ਪੰਜਾਬ ਦੀ ਕੁਝ ਇਉਂ ਕਹਾਣੀਂ।