3.2 C
United Kingdom
Friday, March 6, 2026

More

    ਐਕਟਿਵ ਪੰਜਾਬੀ ਵੱਲੋਂ ਔਨਲਾਇਨ ਕਵੀ ਦਰਬਾਰ

    ਬਿੱਟੂ ਖੰਗੂੜਾ, ਲੰਡਨ।

    ਕਰੋਨਾ ਮਹਾਮਾਰੀ ਦੌਰਾਨ ਜਿੰਦਗੀ ਨੂੰ ਆਮ ਵਰਗੀ ਰੱਖਣਾ ਵੀ ਇੱਕ ਸੰਘਰਸ਼ ਹੈ, ਬਹੁਤੀਆ ਗਤੀਵਿਧੀਆ ਠੱਪ ਹਨ। ਪਰ ਗਤੀਸ਼ੀਲਤਾ, ਕਰਮਸ਼ੀਲਤਾ ਮਨੁੱਖੀ ਹੋਂਦ ਨੂੰ ਬਰਕਰਾਰ ਰੱਖਣ ਲਈ ਬਹੁਤ ਜਰੂਰੀ ਹੈ, ਸਮਾਜਿਕ ਦੂਰੀ ਦੇ ਨਿਯਮਾਂ ਦੌਰਾਨ ਕੱਠੇ ਹੋਕੇ ਵਿਚਾਰਾ ਕਰਨੀਆਂ ਖੌਰੇ ਕਦ ਸੰਭਵ ਹੋਣਗੀਆ, ਪਰ ਨਵੀ ਤਕਨਾਲੋਜੀ ਨੇ ਨਵੀਆਂ ਸੰਭਾਵਨਾਵਾ ਜਗਾਈਆ ਨੇ। ਸਮੇਂ ਦੇ ਹਾਣੀ ਬਣ ਤਕਨੀਕ ਦਾ ਸਹਾਰਾ ਲੈ ਪਿਛਲੇ ਦਿਨੀ ਐਕਟਿਵ ਪੰਜਾਬੀਜ ਵੱਲੋ ਔਨਲਾਇਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਇੰਗਲੈਂਡ, ਆਸਟਰੇਲੀਆ ਤੇ ਪੰਜਾਬ ਦੇ ਕਵੀਆ ਨੇ ਹਿੱਸਾ ਲਿਆ। ਮੰਚ ਸੰਚਾਲਨ ਬਿੱਟੂ ਖੰਗੂੜਾ ਨੇ ਕੀਤਾ, ਤਕਨੀਕੀ ਸਹੂਲਤ ਪਰਮਪਰੀਤ ਸਿੰਘ ਖੇੜਾ ਵੱਲੋ ਆਈ। ਸ਼ੁਰੂਆਤ ਗੁਰਭਜਨ ਗਿੱਲ ਜੀ ਨੇ ਕੀਤੀ, ਉਸ ਤੋਂ ਬਾਅਦ ਕੁਲਵੰਤ ਢਿੱਲੋਂ, ਮਨਜੀਤ ਪੱਡਾ, ਗੁਰਮੀਤ ਖੋਖਰ, ਗੁਰਮੇਲ ਸੰਘਾ, ਨੁਸਹਤ ਅੱਬਾਸ, ਬਲਜਿੰਦਰ ਰਾਠੌਰ, ਜੱਸ ਸਪਰਾ, ਅਜ਼ੀਮ ਸ਼ੇਖਰ, ਰਾਜ ਸੇਖੋਂ, ਸੁਰਿੰਦਰਪ੍ਰੀਤ ਘਣੀਆ, ਮਨਪ੍ਰੀਤ ਸਿੰਘ ਬੱਧਨੀ ਕਲਾ, ਰਾਮਿੰਦਰ ਸਿੰਘ, ਹਰਦੇਸ਼ ਬਸਰਾ, ਪਰਮਪਰੀਤ ਨੇ ਆਪੋ ਆਪਣੀਆ ਰਚਨਾਵਾਂ ਸੁਣਾਈਆ, ਮਨਜਿੰਦਰ ਸਿੰਘ ਚਾਹਲ ਨੇ ਪੰਜਾਬੀਅਤ ਦੀ ਚੜਦੀ ਕਲਾ ਲਈ ਕੰਮ ਕਰਨ ਵਾਸਤੇ ਕਿਹਾ। ਅੰਤ ਵਿੱਚ ਬਿੱਟੂ ਖੰਗੂੜਾ ਤੇ ਰਾਜ ਸੇਖੋ ਨੇ ਸਭ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਇਹ ਸਿਲਸਿਲਾ ਜਾਰੀ ਰੱਖਣ ਦਾ ਸੰਕਲਪ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!