ਮਿੰਟੂ ਖੁਰਮੀ ਹਿੰਮਤਪੁਰਾ
ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦਾ ਚੰਨ ਹੈ ਨਿਰਮਲ ਸਿੱਧੂ। ਪੰਜਾਬੀ ਮਾਂ ਬੋਲੀ ਦਾ ਲਾਡਲਾ ਸਪੂਤ ਹੈ ਨਿਰਮਲ ਸਿੱਧੂ। ਅਸਲ ਕਲਾਕਾਰ ਉਹ ਹੁੰਦਾ ਹੈ ਜੋ ਸਮੇਂ ਸਮੇਂ ‘ਤੇ ਆਪਣੇ ਆਪ ਨੂੰ ਸਿੱਧ ਕਰਦਾ ਰਹੇ। ਊੜਾ ਆੜਾ ਈੜੀ (ਪੈਂਤੀ ਅੱਖਰੀ) ਨਿਰਮਲ ਸਿੱਧੂ ਦਾ ਸ਼ਾਹਕਾਰ ਗੀਤ ਹੈ। ਨਿੱਕੜੇ ਬਾਲਾਂ ਨੂੰ ਗੀਤ ਰਾਹੀਂ ਸਿੱਖਿਆਵਾਂ ਦੀ ਗੁੜ੍ਹਤੀ ਦੇਣ ਵਰਗੇ ਉਪਰਾਲੇ ਨੂੰ “ਯੂਰਪੀਅਨ ਪੰਜਾਬੀ ਸੱਥ ਯੂਕੇ” ਤੇ ਨਿਰਮਲ ਸਿੱਧੂ ਵੱਲੋਂ ਸਾਂਝੇ ਤੌਰ ‘ਤੇ 13 ਮਈ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੀਤ ਨੂੰ ਗਾਉਣ ਦੇ ਨਾਲ ਨਾਲ ਸੰਗੀਤ ਵੀ ਨਿਰਮਲ ਸਿੱਧੂ ਜੀ ਨੇ ਖੁਦ ਹੀ ਤਿਆਰ ਕੀਤਾ ਹੈ। ਗੀਤ ਨੂੰ ਸ਼ਬਦਾਂ ਦੀ ਲੜੀ ਵਿੱਚ ਗੀਤਕਾਰ ਲੱਖੀ ਭਵਾਨੀਗੜ੍ਹ ਨੇ ਪ੍ਰੋਇਆ ਹੈ।
“ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਰਪੀਅਨ ਪੰਜਾਬੀ ਸੱਥ ਯੂਕੇ ਦੇ ਮੁੱਖ ਸੇਵਾਦਾਰ ਮੋਤਾ ਸਿੰਘ ਸਰਾਏ, ਪ੍ਰਸਿੱਧ ਪੇਸ਼ਕਾਰ ਤੇ ਚਿੰਤਕ ਅਜੈਬ ਸਿੰਘ ਗਰਚਾ ਨੇ ਕਿਹਾ ਕਿ ਸਮਾਜ ਤੇ ਮਾਂ ਬੋਲੀ ਦੀ ਬਿਹਤਰੀ ਲਈ ਤੁਰੇ ਹਰ ਸਖਸ਼ ਦਾ ਸਾਥ ਦੇਣਾ ਸਾਡਾ ਪਰਮ ਧਰਮ ਹੋਣਾ ਚਾਹੀਦਾ ਹੈ। ਨਿਰਮਲ ਸਿੱਧੂ ਇੱਕ ਗਾਇਕ ਜਾਂ ਸੰਗੀਤਕਾਰ ਨਹੀਂ ਬਲਕਿ ਉਹ ਇੱਕ ਵਿਸ਼ਵ ਵਆਪੀ ਸੰਸਥਾ ਵਾਂਗ ਵਿਚਰਦਾ ਹੋਇਆ ਮਹਿਕਾਂ ਵੰਡ ਰਿਹਾ ਹੈ। ਉਹਨਾਂ ਹਰ ਪੰਜਾਬੀ ਨੂੰ ਬੇਨਤੀ ਕੀਤੀ ਹੈ ਕਿ ਕਿ “ੳ ਅ ੲ” ਗੀਤ ਨੂੰ ਘਰ ਘਰ ਹਰ ਜ਼ੁਬਾਨ ਤੱਕ ਪਹੁੰਚਾਉਣ ਵਿੱਚ ਸਾਥੀ ਬਣਨ।