ਮੋਗਾ, ਬੱਧਨੀ ਕਲਾਂ(ਮਿੰਟੂ ਖੁਰਮੀ, ਭੁਪਿੰਦਰ ਜੌੜਾ)
ਪੰਜਾਬ ਪੁਲਿਸ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਹੌਲਦਾਰ ਬਲਦੇਵ ਸਿੰਘ ਨੂੰ ਏ ਐਸ ਆਈ ਬਣਨ ‘ਤੇ ਸਟਾਰ ਲਗਾਉਂਦੇ ਹੋਏ ਚੌਕੀ ਇੰਚਾਰਜ ਬਿਲਾਸਪੁਰ ਥਾਣੇਦਾਰ ਰਾਮ ਲੁਭਾਇਆ ਅਤੇ ਮੁਨਸ਼ੀ ਚਮਕੌਰ ਸਿੰਘ। ਇਸ ਸਮੇਂ ਗੱਲਬਾਤ ਕਰਦਿਆਂ ਏ ਐਸ ਆਈ ਬਲਦੇਵ ਸਿੰਘ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਪੰਜਾਬ ਪੁਲਿਸ ਦੇ ਨਾਮ ਨੂੰ ਇਸ ਖ਼ਾਕੀ ਵਰਦੀ ਨੂੰ ਕਦੇ ਦਾਗਦਾਰ ਨਹੀਂ ਕਰਾਂਗਾ। ਥਾਣੇਦਾਰ ਰਾਮ ਲੁਭਾਇਆ ਨੇ ਸ਼ੁਭਕਾਮਨਾਵਾ ਦਿੰਦਿਆ ਕਿਹਾ ਕਿ ਬਲਦੇਵ ਸਿੰਘ ਹੋਰ ਵੀ ਤਰੱਕੀਆਂ ਕਰੇ, ਇਹੋ ਜਿਹੇ ਜਵਾਨਾਂ ਤੇ ਪੰਜਾਬ ਪੁਲਿਸ ਫਖ਼ਰ ਮਹਿਸੂਸ ਕਰਦੀ ਹੈ।