7.5 C
United Kingdom
Sunday, March 8, 2026

More

    ਬਲਾਕ ਭਾਮ ਅਧੀਨ ਆਉਂਦੇ ਪਿੰਡਾਂ ਦੀਆਂ ਆਂਗਣਵਾੜੀ ਵਰਕਰਾਂ ਦੀ ਕੀਤੀ ਗਈ ਹੈਲਥ ਸਕਰੀਨਿੰਗ

    ਕਾਦੀਆਂ 11 ਮਈ (ਤਾਰੀ)

    ਸਿਹਤ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਸਿਵਲ ਸਰਜਨ ਗੁਰਦਾਸਪੁਰ ਡਾ ਕਿਸ਼ਨ ਚੰਦ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਰਣਜੀਤ ਸਿੰਘ ਯੋਗ ਅਗਵਾਈ ਹੇਠ ਬਲਾਕ ਭਾਮ ਵਿਖੇ ਆਉਂਦੀਆਂ ਆਂਗਨਵਾੜੀ ਵਰਕਰਾਂ ਦਾ ਹੈਲਥ ਚੈੱਕਅਪ ਕੀਤਾ ਗਿਆ।ਇਸ ਮੌਕੇ ਤੇ ਡਾਕਟਰ ਵਿੱਦਿਆ ਭਾਰਤੀ ਡਾਕਟਰ ਮਮਤਾ ਵਾਸੁਦੇਵ ,ਬੀਈਈ ਸੁਰਿੰਦਰ ਕੌਰ ,ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ,ਐੱਲ ਐੱਚ ਵੀ ਰਣਜੀਤ ਕੌਰ ਆਦਿ  ਮੌਜੂਦ ਰਹੇ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਨੇ ਬਲਾਕ ਭਾਮ ਦੇ ਨਜ਼ਦੀਕੀ ਪਿੰਡਾਂ ਜਿਵੇਂ ਹਰਚੋਵਾਲ ,ਔਲਖ ਕਲਾਂ, ਕਹਲਵਾਂ, ਭਾਮਰੀ, ਭਾਮ, ਬਸਰਾਵਾਂ ਦੀਆਂ ਸਾਰੀਆਂ ਹੀ ਆਂਗਣਵਾੜੀ ਵਰਕਰਾਂ ਦਾ ਮੈਡੀਕਲ ਚੈੱਕਅਪ ਅਤੇ ਸਕਰੀਨਿੰਗ ਕੀਤੀ ਗਈ ਅਤੇ ਪਾਇਆ ਗਿਆ ਕਿ ਕੋਰੋਨਾ ਬਿਮਾਰੀ ਦਾ ਲੱਛਣ ਨਹੀਂ ਹੈ । ਸਾਰੀਆਂ ਸਿਹਤ ਪੱਖੋਂ ਸਹੀ ਹਨ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ ਵੱਲੋਂ ਉਨ੍ਹਾਂ ਕਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸਲਾਹ ਦਿੱਤੀ ਗਈ ਕਿ ਹਮੇਸ਼ਾ ਹੀ ਆਪਣੇ ਮੂੰਹ ਨੂੰ ਮਾਸਕ ਅਤੇ ਕੱਪੜੇ ਨਾਲ ਢਕ ਕੇ ਰੱਖਿਆ ਜਾਵੇ । ਹੱਥਾਂ ਨੂੰ ਬਾਰ ਬਾਰ ਸੈਨੇਟਾਇਜ ਕੀਤਾ ਜਾਏ ਜਾਂ ਸਾਬਣ ਨਾਲ ਧੋਤਾ ਜਾ ਜਾਵੇ। ਖਾਸ ਤੌਰ ਤੇ ਸੋਸ਼ਲ ਡਿਸਟੈਂਸਿਨਗ  ਵੱਲ ਆਪ ਤਾਂ ਧਿਆਨ ਰੱਖਿਆ ਜਾਵੇ ਬਲਕਿ ਆਮ ਜਨਤਾ ਨੂੰ ਇਸ ਬਾਰੇ ਸੁਚੇਤ ਕੀਤਾ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!