7.9 C
United Kingdom
Saturday, March 7, 2026

More

    ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਜਗਵੀਰ ਆਜ਼ਾਦ ਦਾ ਸਨਮਾਨ

    ਮੋਗਾ (ਮਿੰਟੂ ਖੁਰਮੀ)

    ਪੰਜਾਬ ‘ਚ ਉੱਦਮੀ ਤੇ ਉਤਸ਼ਾਹੀ ਨੌਜਵਾਨਾਂ ਦੀ ਕਮੀ ਨਹੀਂ ਹੈ। ਜੇ ਕਮੀ ਹੈ ਤਾਂ ਪਛਾਨਣ ਤੇ ਉਤਸ਼ਾਹਿਤ ਕਰਨ ਵਾਲਿਆਂ ਦੀ ਹੈ। ਜ਼ਿਲ੍ਹਾ ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ ਦੇ ਵਸਨੀਕ ਜਗਵੀਰ ਸਿੰਘ ਉਰਫ਼ Jvs Azad (Social Media) ਦੀ ਸੇਵਾ ਭਾਵਨਾ ਤੇ ਕਲਾਕਾਰੀ ਨੂੰ ਦੇਖਦਿਆਂ ਸਨਮਾਨ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਕਰਫਿਊ ਦੌਰਾਨ 22 ਮਾਰਚ ਤੋਂ ਹੁਣ ਤੱਕ ਦਿਨ ਰਾਤ ਪੁਲਿਸ ਮੁਲਾਜ਼ਮਾਂ ਵਾਂਗ ਲੋਕਾਂ ਨੂੰ ਆਪਣੀਆਂ ਖਬਰਾਂ ਦੁਆਰਾ ਜਾਗਰੂਕ ਕਰ ਰਿਹਾ ਹੈ ਜਗਵੀਰ। ਉਸਨੇ ਇਹਨਾਂ ਦਿਨਾਂ ਵਿੱਚ ਅਣਥੱਕ ਮਿਹਨਤ ਕਰਦਿਆਂ ਬਿਨਾਂ ਕਿਸੇ ਸਵਾਰਥ ਤੋਂ ਇਨਸਾਨੀਅਤ ਦੇ ਨਾਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਜੁੰਮਾ ਆਪਣੇ ਸਿਰ ਲਿਆ ਹੋਇਆ। ਪੇਸ਼ੇ ਵਜੋਂ ਉਹ ਇੱਕ Professional Photographer ਵੀ ਹੈ । ਉਸਨੇ ਕੁਝ News Channels ‘ਤੇ ਵੀ ਕੰਮ ਕੀਤਾ । ਜਦੋਂ ਉਸਨੂੰ ਉਸਦੀ ਮਿਹਨਤ ਦਾ ਮੁੱਲ ਸਹੀ ਨਾ ਮਿਲਿਆ ਤਾਂ ਉਸਨੇ ਆਪਣਾਂ ਨਿੱਜੀ ਚੈਨਲ ਬਣਾ ਕੇ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ। ਹਰ ਵਿਸ਼ੇ ‘ਤੇ ਉਹ ਵੀਡੀਓ ਫ਼ੋਟੋ ਅਪਲੋਡ ਕਰ ਕਰਕੇ ਲੋਕਾਂ ਨੂੰ ਸਹੀ ਖਬਰਾਂ ਭੇਜ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਉਹ ਖੁਦ ਹੀ ਕੈਮਰਾਮੈਨ, ਸੰਪਾਦਕ ਤੇ ਖੁਦ ਹੀ ਐਂਕਰ ਬਣ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ‌ ਹੈ। ਉਸ ਦੀ ਇਸ ਅਣਥਕ ਮਿਹਨਤ ਨੂੰ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਤੇ ਪ੍ਰਸਿੱਧ ਗੀਤਕਾਰ ਤੇ ਗਾਇਕ ਗੁਰਨਾਮ ਗਾਮਾ ਦੇ ਦੋਸਤ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਦੀ ਨਜ਼ਰ ਉਸ ਦੇ ਕੰਮਾਂ ‘ਤੇ ਪਈ । ਫਿਰ ਉਹਨਾਂ ਨਿਰਣਾ ਲਿਆ ਕਿ ਜਦੋਂ ਹੀ ਮੇਰੀ ਤਨਖਾਹ ਆਵੇਗੀ ਤਾਂ ਸਭ ਤੋਂ ਪਹਿਲਾਂ ਜਗਵੀਰ ਅਜਾਦ (JVS Azad) ਨੂੰ ਸਨਮਾਨਿਤ ਕਰਨਾ ‌ਹੈ ਤਾਂ ਕਿ ਉਹ ਹੋਰ ਵੀ ਵਧੀਆ ਢੰਗ ਨਾਲ ਇਨਸਾਨੀਅਤ ਦੀ ਸੇਵਾ ਕਰ ਸਕੇ। ਉਹਨਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਨੌਜਵਾਨ ਪੱਤਰਕਾਰਾਂ ਦੀ ਲੋੜ ਹੈ ਜੋ ਅੱਜ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣਾ ਸਹਿਯੋਗ ਦੇ ਰਹੇ ਹਨ । ਇਨਸਾਨੀਅਤ ਦੀ ਸੇਵਾ ਕਰਨ ਦੀ ਭਾਵਨਾ ਜੇ ਵੀ ਐਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਉਸਨੇ ਆਪਣੀ ਸਕੂਟਰੀ ਵਿੱਚ ਵੀ ਇੱਕ ਮੁੱਢਲੀ ਸਹਾਇਤਾ ਦੀ ਇੱਕ ਕਿੱਟ ਰੱਖੀ ਹੋਈ ਹੈ, ਤਾਂ ਕਿ ਸੰਕਟਕਾਲੀਨ ਵਿੱਚ ਕਿਸੇ ਜ਼ਰੂਰਤਮੰਦ ਦੀ ਮੱਦਦ ਕੀਤੀ ਜਾਵੇ । ਉਸਨੇ ਆਪਣੀ ਸਕੂਟਰੀ ਤੇ ਦੂਜਿਆਂ ਲਈ (For Others) ਵੀ ਲਿਖਿਆ ਹੋਇਆ ਹੈ । ਉਸਦਾ ਮੰਨਣਾ ਹੈ ਕਿ ਪੈਸਾ ਮਰਨ ਤੋਂ ਬਾਅਦ ਨਾਲ਼ ਨਹੀਂ ਜਾਣਾ ਸੋ ਤੁਹਾਡੇ ਚੰਗੇ ਕੰਮਾਂ ਨੂੰ ਯਾਦ ਰੱਖਿਆ ਜਾਵੇਗਾ ਸੋ ਉਹ ਆਪਣਾ ਫਰਜ਼ ਨਿਭਾ ਰਿਹਾ ਹੈ ‌। ਜਗਵੀਰ ਆਜ਼ਾਦ ਨੂੰ ਸਨਮਾਨਿਤ ਕਰਨ ਵੇਲੇ ਰਾਜੇਸ਼ ਕੁਮਾਰ, ਬੂਟਾ ਸਿੰਘ, ਬਲਜੀਤ ਸਿੰਘ, ਗੁਰਤੇਜ ਸਿੰਘ, ਲਵਪ੍ਰੀਤ ਸਿੰਘ , ਸ਼ਮਸ਼ੇਰ ਸਿੰਘ, ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!