7.9 C
United Kingdom
Saturday, March 7, 2026

More

    Video- ਹੇਰਵੇ ਦੀ ਤਸਵੀਰ ਹੈ ਗੀਤ “ਤਸਵੀਰਾਂ ਪੰਜਾਬ ਦੀਆਂ”

    ਪੰਜ ਦਰਿਆ ਬਿਊਰੋ

    ਬੇਸ਼ੱਕ ਬਦਲਾਅ ਕੁਦਰਤ ਦਾ ਨਿਯਮ ਹੈ।ਇਸ ਨਿਯਮ ਅਧੀਨ ਹੀ ਦੁਨੀਆ ਬਦਲਦੀ ਹੈ। ਸਾਡਾ ਰਹਿਣ-ਸਹਿਣ,ਸਾਡਾ ਸਮਾਜ,ਸਾਡਾ ਵਿਰਸਾ,ਸਾਡਾ ਸਭਿਆਚਾਰ ਸਭ ਵਕਤ ਨਾਲ ਬਦਲਦੇ ਹਨ।ਭਾਵੇਂ ਅਸੀਂ ਇਸ ਦੌੜ ਵਿੱਚੋਂ ਪ੍ਰਾਪਤ ਤਾਂ ਬਹੁਤ ਕੁਝ ਕਰ ਲੈਂਦੇ ਹਾਂ, ਪਰ ਅਸਲ ਵਿੱਚ ਅਸੀਂ ਗਵਾ ਵੀ ਬਹੁਤ ਕੁਝ ਲੈਂਦੇ ਹਾਂ। ਸਾਡੀ ਅਮੀਰ ਵਿਰਾਸਤ ਦੀਆਂ ਉਹਨਾਂ ਗਵਾਚੀਆਂ ਚੀਜ਼ਾਂ ਦਾ ਹੀ ਗੀਤ ਹੈ-ਤਸਵੀਰਾਂ ਪੰਜਾਬ ਦੀਆਂ।
    ਵਾਈਟਲ ਰਿਕਾਰਡ ਵੱਲੋਂ ਬੁਲੰਦ ਆਵਾਜ਼ ਦੇ ਮਾਲਕ ਜੈਦੀਪ ਦੀ ਆਵਾਜ਼ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੁੜਿਆ ਇਹ ਗੀਤ ਰਿਲੀਜ ਕੀਤਾ ਗਿਆ ਹੈ ਜੋ ਕਿ ਸੁਣਦਿਆਂ ਸਾਰ ਦਿਲ ਨੂੰ ਅੰਤਾਂ ਦਾ ਸਕੂਨ ਦਿੰਦਾ ਹੈ। ਪ੍ਰੀਤ ਭਾਗੀਕੇ ਦੇ ਲਿਖੇ ਇਸ ਗੀਤ ਵਿੱਚੋਂ ਸੱਚਮੁੱਚ ਪੰਜਾਬ ਦੀ ਅਸਲ ਤਸਵੀਰ ਝਲਕਦੀ ਹੈ ।ਇਸ ਦਾ ਸੰਗੀਤ ਟੋਨੀ ਵੱਲੋਂ ਤਿਆਰ ਕੀਤਾ ਗਿਆ ਹੈ।ਪਹਿਲੇ ਹੀ ਦਿਨ ਇਸ ਗੀਤ ਨੂੰ ਇੱਕ ਲੱਖ ਲੋਕਾਂ ਵੱਲੋਂ ਵੇਖਿਆ ਗਿਆ ਹੈ ਜੋ ਕਿ ਚੰਗੇ ਗੀਤਾਂ ਪ੍ਰਤੀ ਚੰਗੇ ਭਵਿੱਖ ਦਾ ਸੰਕੇਤ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!