4.2 C
United Kingdom
Saturday, March 7, 2026

More

    ਮਾਂ

    ਡਾ. ਰਮੇਸ਼ ਕੁਮਾਰ ਬਾਲੀ, ਨਵਾਂਸ਼ਹਿਰ
    ਮੱਕੀ ਦੀ ਰੋਟੀ
    ਤੱਤੇ ਤਵੇ ਤੋਂ
    ਰੱੜੁਦੀ ਰੱੜੁਦੀ
    ਮੱਖ਼ਣ ਲਾ
    ਦਹੀਂ ਨਾਲ
    ਸਕੂਲ ਜਾਣ ਤੋਂ ਪਹਿਲਾਂ
    ਖਾਣ ਨੂੰ ਦਿੰਦੀ ਹੁੰਦੀ ਸੀ
    ਮਾਂ
    ਕੱਛਾ ਪਾਂਦੀ
    ਨਾਲਾ ਬੰਨਦੀ
    ਝੱਗੇ ਨੂੰ ਮਰੋੜ
    ਨਲੀ ਨੂੰ ਪੂੰਝ
    ਪੋਲੀ ਜਿਹੀ
    ਚਪੇੜ ਮਾਰ
    ਸਕੂਲ ਤੋਰ ਦਿੰਦੀ ਸੀ
    ਮਾਂ
    ਬੋਰੀ ਦਾ ਝੋਲਾ ਸੀਂ
    ਪਾ ਕੇ ਕੈਦਾ
    ਸਿਆਹੀ ਦੀ ਦਵਾਤ ਤੇ ਕਲਮ
    ਹੱਥ ਚ ਫੱਟੀ ਤੇ ਗਾਚੀ ਦੇ
    ਸਕੂਲ ਤੋਰ ਦਿੰਦੀ ਸੀ
    ਕੁੱਟਦੀ ਕੁੱਟਦੀ
    ਜਿੰਦਗੀ ਤੋਂ ਥੱਕਦੀ
    ਕਹਿੰਦੀ ਹੁੰਦੀ ਸੀ
    ਪੁੱਤ ! ਅਫ਼ਸਰ ਬਣੀ ਪੜੁਕੇ
    ਫ਼ਿਰ ਮੈਂ ਵੀ ਕਹਾਂਵਾਂਗੀ
    ਅਫ਼ਸਰ ਦੀ ਮਾਂ ਹਾਂ
    ਕਿਹੇ ਦਿਹਾੜੀਦਾਰ ਦੀ ਘਰਵਾਲੀ ਤੇ
    ਖੇਤਾਂ ਚੋਂ ਪੱਥੇ ਖੋਤਣ ਤੇ
    ਸਾਲੀ ਕੁੱਤੀ ਤੇ
    ਹਰਾਮਕਾਰੀਆਂ ਨਹੀਂ।

    ਡਾ. ਰਮੇਸ਼ ਕੁਮਾਰ ਬਾਲੀ

    6280957136

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!