4 C
United Kingdom
Friday, March 6, 2026

More

    ਵਿਸ਼ਵ ਕਬੱਡੀ ਲਈ ਕਰਨਲ ਜੋਨ ਐਂਥਨੀ ਦੀ ਨਿਯੁਕਤੀ ਮਾਣ ਵਾਲੀ ਗੱਲ- ਅਸ਼ੋਕ ਦਾਸ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਵਿਸ਼ਵ ਕਬੱਡੀ ਨੇ ਕੱਲ੍ਹ ਆਪਣੀ ਕਾਰਜਕਾਰੀ ਕਮੇਟੀ ਦੀ ਬੈਠਕ ਵਿੱਚ ਕਰਨਲ ਜੋਨ ਐਂਥਨੀ ਜੈਕਸਨ ਨੂੰ ਵਿਸ਼ਵ ਕਬੱਡੀ ਦਾ ਉਪ ਪ੍ਰਧਾਨ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ ਹੈ। ਕਾਰਜਕਾਰੀ ਸੰਸਥਾ ਵੱਲੋਂ ਲਏ ਫੈਸਲਿਆਂ ਵਿੱਚ ਕਰਨਲ ਜੋਨ ਐਂਥਨੀ ਮਹੱਤਵਪੂਰਨ ਫੈਸਲਿਆਂ ਵਿਚੋਂ ਇਕ ਸੀ। ਕਰਨਲ ਜੌਨ ਦੀ ਨਿਯੁਕਤੀ ਤੇ ਸਰਬਸੰਮਤੀ ਨਾਲ ਸਹਿਮਤੀ ਦਿੱਤੀ ਗਈ ਹੈ। ਕਬੱਡੀ ਯੂਰਪ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਦੇ ਵਿਸ਼ਵ ਕਬੱਡੀ ਪ੍ਰਧਾਨ ਦੇ ਅਹੁਦੇ ਤੋਂ ਬਾਅਦ ਸਾਲ 2018 ਦੇ ਅਖੀਰ ਵਿਚ ਖਾਲੀ ਪਈ ਅਸਾਮੀ ਨੂੰ ਭਰਨ ਲਈ ਸਰਬਸੰਮਤੀ ਨਾਲ ਸਹਿਮਤੀ ਦਿੱਤੀ ਗਈ।

    ਵਿਸ਼ਵ ਕਬੱਡੀ ਕਾਨੂੰਨਾਂ ਤਹਿਤ ਸੰਸਥਾ ਦੇ ਸਾਰੇ ਖੇਤਰੀ ਮੁਖੀ ਆਪਣੇ-ਆਪ ਵਿਸ਼ਵ ਸੰਗਠਨ ਦੇ ਉਪ-ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹਨ। ਕਰਨਲ ਜੈਕਸਨ ਕਬੱਡੀ ਯੂਰਪ ਦੇ ਹੁਣ ਮੌਜੂਦਾ ਉਪ ਪ੍ਰਧਾਨ ਹਨ। ਵਿਸ਼ਵ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਨੇ ਕਿਹਾ ਕਿ ਕਰਨਲ ਜੌਨ ਦੀ ਨਿਯੁਕਤੀ ਕਾਰਜਕਾਰੀ ਕਮੇਟੀ ਨੂੰ ਏਸ਼ੀਆ ਤੋਂ ਬਾਹਰ ਦੀ ਖੇਡ ਨੂੰ ਹਰਮਨ-ਪਿਆਰਾ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ‘ਤੇ ਅਮਲ ਕਰਨ ਲਈ ਹੋਰ ਤਾਕਤ ਵਧਾਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!