9.8 C
United Kingdom
Saturday, June 6, 2026

More

    ਮੇਰਾ ਵੀਰ, ਮੇਰਾ ਮਾਣ

    ਨਵਜੋਤ ਕੌਰ ਮਹਿਰਾਜ

    ਮੇਰਾ ਵੀਰ ਏ ਮਾਨ ਮੇਰਾ,
    ਮੇਰਾ ਉਹ ਗਰੂਰ ਏ।
    ਜੋ ਆਖੇ ਉਹਨੂੰ ਮਾੜਾ,
    ਉਹ ਸਾਕ ਮੈਨੂੰ ਨਾ ਮਨਜੂਰ ਏ।

    ਲੋਕਾਂ ਆਖਿਆਂ ਏ ਬੁਰਾ ਉਹਨੂੰ
    ਕਿ ਜਿੰਦਗੀ ‘ਚ ਕੀ ਕੀਤਾ ਏ,
    ਪੱਕਾ ਵੀ ਨਾ ਹੋਇਆ ਤੇ,
    ਪੈਸਾ ਵੀ ਖ਼ਰਾਬ ਕੀਤਾ ਏ,
    ਪਰ ਇੱਥੇ ਮੈਨੂੰ ਤਾਂ ਸਿਰਫ
    ਇੱਕੋ ਗੱਲ ਦਾ ਗਿਆਨ ਏ,
    ਕਿ ਦੁਨੀਆਂ ‘ਚ ਕਿਸੇ
    ਲੋਕਾਂ ਨੂੰ ਵੀ ਖੁਸ ਕੀਤਾ ਏ,
    ਵੇਖਿਆਂ ਏ ਬਹੁਤ ਉਹਨੇ
    ਛੋਟੀ ਉਮਰੇ ਹੰਢਾਇਆਂ ਏ,
    ਜੋ ਮੰਗਿਆਂ ਮੈਂ ਉਹਨੇ
    ਹਰ ਰੀਝ ਨੂੰ ਪੁਗਾਇਆਂ ਏ
    ਭੈਣ ਅੱਖੀਂ ਨੀਰ ਵੇਖ ਉਹਦਾ
    ਦਿਲ ਭਰ ਆਇਆਂ ਏ,
    ਖ਼ੁਸ਼ੀ ਮੇਰੀ ਲਈ ਉਹ ਹਰ ਇੱਕ
    ਨਾਲ ਲੜਦਾ ਆਇਆ ਏ,
    ਉਹ ਤਾਂ ਮੇਰੀ ਅੰਮੜੀ ਦਾ
    ਪਿਆਰਾ ਜਿਹਾ ਜਾਇਆ ਏ,

    ਨਿੱਕੇ ਹੁੰਦਿਆਂ ਸੀ ਲੜਦਾ
    ਅਜੀਬ ਉਹਦਾ ਪਿਆਰ ਏ
    ਜਦੋਂ ਗੱਲ ਮੇਰੇ ਰਿਸ਼ਤੇ ਦੀ ਹੈ
    ਚਲਦੀ ਤਾਂ ਚੁੱਪ ਲੈਂਦਾ ਧਾਰ ਏ,
    ਮੈਂ ਖੁਸ ਹਾਂ ਕਿ ਉਦਾਸ ਪਤਾ ਨੀ
    ਕਿੱਥੋਂ ਆਉਦਾ ਉਹਨੂੰ ਖਿਆਲ ਏ,
    ਕਦੇ ਕਦੇ ਲੱਗਦਾ ਉਹ ਮੇਰਾ ਵੀਰ ਨਹੀਂ

    ਉਹ ਤਾਂ ਮੇਰੀ ਮਾਂ ਏ,
    ਬੁਰਾ ਨਈਉ ਰੱਬਾ ਉਹ ਬੱਸ
    ਉਹਦਾ ਟਾਈਮ ਹੀ ਖ਼ਰਾਬ ਏ,
    ਖੁਸ ਰੱਖੀ ਉਹਨਾਂ ਹਮੇਸਾ ਮੇਰੀ ਤਾਂ
    ਤੇਰੇ ਚਰਨਾਂ ‘ਚ ਇਹੋ ਅਰਦਾਸ ਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!