13.6 C
United Kingdom
Tuesday, June 3, 2025

More

    ਸਿੱਖ ਕੌਂਸਲ ਆਫ ਸਕਾਟਲੈਂਡ ਦੇ ਆਗੂਆਂ ਨੇ ਤਰਨਦੀਪ ਸਿੰਘ ਸੰਧਰ ਦੇ ਨਾਲ ਦੁੱਖ ਸਾਂਝਾ ਕੀਤਾ

    ਲੁਧਿਆਣਾ,10 ਮਈ (ਖਾਲਸਾ)

    ਸਿੱਖ ਕੌਂਸਲ ਆਫ ਸਕਾਟਲੈਂਡ ਸੰਸਥਾ ਦੀ ਇੰਡੀਆ ਚੈਪਟਰ ਦੇ ਪ੍ਰਮੁੱਖ ਅਤੇ ਉੱਘੇ ਸਮਾਜ ਸੇਵੀ ਨੌਜਵਾਨ ਆਗੂ ਸ.ਤਰਨਦੀਪ ਸਿੰਘ ਸੰਧਰ ਦੀ ਸਤਿਕਾਰ ਯੋਗ ਮਾਤਾ ਬੀਬੀ ਸੁਖਵਿੰਦਰ ਕੋਰ ਸੰਧਰ (ਧਰਮ ਪਤਨੀ ਸ.ਸਤਨਾਮ ਸਿੰਘ ਸੰਧਰ ) ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਿੱਖ ਕੌਂਸਲ ਆਫ ਸਕਾਟਲੈਂਡ ਸੰਸਥਾ ਦੇ ਪ੍ਰਧਾਨ ਸ.ਸੁਲੱਖਣ ਸਿੰਘ ਸਮਰਾ, ਜਨ. ਸਕੱਤਰ ਸ. ਗੁਰਦੀਪ ਸਿੰਘ ਸਮਰਾ ਸਮੇਤ ਕੌਸਲ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ,ਗੁਰੂ ਨਾਨਕ ਚੈਰੀਟੇਬਲ ਟੱਰਸਟ ਗਲਾਸਗੋ ਦੇ ਪ੍ਰਮੁੱਖ ਸ.ਗੁਰਮੇਲ ਸਿੰਘ ਧਾਮੀ ਅਤੇ ,ਉੱਘੇ ਪੱਤਰਕਾਰ ਸ.ਰਣਜੀਤ ਸਿੰਘ ਖਾਲਸਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਮੂਹ ਸ਼ਖਸੀਅਤਾਂ ਨੇ ਸਾਂਝੇ ਤੌਰ ‘ਤੇ ਸ.ਤਰਨਦੀਪ ਸਿੰਘ ਸੰਧਰ ਨਾਲ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲਈ ਅਤੇ ਸਮੁੱਚੇ ਪ੍ਰੀਵਾਰ ਲਈ ਇਹ ਇਕ ਵੱਡਾ ਸਦਮਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ । ਪਰ ਅਕਾਲ ਪੁਰਖ ਦੇ ਭਾਣੇ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਦੌਰਾਨ ਸ.ਸੁਲੱਖਣ ਸਿੰਘ ਸਮਰਾ ,ਸ. ਗੁਰਦੀਪ ਸਿੰਘ ਸਮਰਾ ਅਤੇ ਸ.ਗੁਰਮੇਲ ਸਿੰਘ ਧਾਮੀ ਨੇ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰਵਾਰਿਕ ਮੈਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸ. ਗੁਰਦੀਪ ਸਿੰਘ ਸਮਰਾ ਨੇ ਕਿਹਾ ਕਿ ਇਸ ਸੋਗਮਈ ਸਮੇਂ ਸਿੱਖ ਕੌਂਸਲ ਆਫ ਸਕਾਟਲੈਂਡ ਦੀ ਸਮੁੱਚੀ ਟੀਮ ਸ.ਤਰਨਦੀਪ ਸਿੰਘ ਸੰਧਰ ਦੇ ਪ੍ਰੀਵਾਰ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦੀ ਹੈ।ਇਸੇ ਤਰ੍ਹਾਂ ਉੱਘੇ ਸਮਾਜ ਸੇਵੀ ਸ.ਸੁਖਦੇਵ ਸਿੰਘ ਲਾਜ, ਸ.ਦਰਸ਼ਨ ਸਿੰਘ ਪਲਾਈ ਕਿੰਗ,ਸ.ਚਰਨਜੀਤ ਸਿੰਘ, ਐਡਵੋਕੇਟ ਸ. ਰਾਜ ਸਿੰਘ ਨੇ ਵੀ ਸ. ਸੰਧਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਸੰਧਰ ਪ੍ਰੀਵਾਰ ਨੂੰ ਸਤਿਗੁਰੂ ਦਾ ਭਾਣਾ ਮੰਨਣ ਤੇ ਗੁਰਬਾਣੀ ਦਾ ਸਿਮਰਨ ਕਰਨ ਦੀ ਤਾਕੀਦ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!