3.2 C
United Kingdom
Saturday, March 7, 2026

More

    ਮਾਂ ਦਿਵਸ ਨੂੰ ਸਮਰਪਿਤ 200 ਬੂਟੇ ਲਗਾਏ


    ਹੰਡਿਆਇਆ (ਲਿਆਕਤ ਅਲੀ/ਕਰਨ ਬਾਵਾ)


    ਕਸਬਾ ਹੰਡਿਆਇਆ ਦੀ ਕੁਦਰਤ ਪ੍ਰੇਮੀ ਪੀ ਬੀ 19 ਹੰਡਿਆਇਆ ਬਰਨਾਲਾ ਟੀਮ ਅਤੇ ਧਨੌਲਾ ਖੁਰਦ ਦੇ ਨੌਜੁਆਨਾਂ ਵੱਲੋਂ ਸਾਂਝੀਆਂ ਅਤੇ ਧਾਰਮਿਕ ਥਾਵਾਂ ਤੇ ਮਾਂ ਦਿਵਸ ਨੂੰ ਸਮਰਪਿਤ ਸੁਹੰਞਣਾ, ਕੜੀ ਪੱਤਾ, ਟਾਹਲੀ, ਨਿੰਮ, ਜਾਮਨ, ਫੁੱਲਦਾਰ ਅਤੇ ਫ਼ਲਦਾਰ 200 ਦੇ ਕਰੀਬ ਬੂਟੇ ਲਾਏ । ਇਸ ਮੌਕੇ ਵਾਤਾਵਰਨ ਪ੍ਰੇਮੀ ਮੋਹਨ ਸਿੰਘ ਖਾਲਸਾ ਅਤੇ ਦੀਪ ਬਾਵਾ ਨੇ ਕਿਹਾ ਕਿ ਜੇਕਰ ਅਸੀਂ ਹਵਾ ਪਾਣੀ ਧਰਤੀ ਨੂੰ ਸੁੱਧ ਰੱਖਣਾ ਹੈ ਤਾਂ ਵੱਧ ਤੋਂ ਵੱਧ ਦਰਖਤ ਲਾਏ ਜਾਣ ਤਾਂ ਜੋ ਅਸੀ ਤੰਦਰੁਸਤ ਰਹਿ ਸਕੀਏ ।ਕਿਉਂਕਿ ਵਾਤਾਵਰਨ ਗੰਦਲਾ ਹੋਣ ਕਾਰਨ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਤਾਂ ਜੋ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾ ਸਕੇ। ਇਸ ਮੌਕੇ ਲਿਆਕਤ ਅਲੀ, ਬੰਧਨ ਤੋੜ ਸਿੰਘ, ਕੁਲਦੀਪ ਰਾਮਗੜ੍ਹੀਆ, ਸਾਧੂ ਰਾਮ , ਬਾਸਾਵਾ ਸਿੰਘ ਭਰੀ,ਅੰਮ੍ਰਿਤਪਾਲ ਸਿੰਘ,ਅਰੁਣ ਕੁਮਾਰ,ਗੁਰਪ੍ਰੀਤ ਬਾਵਾ, ਬੰਟੀ ਬਾਵਾ,ਬਲਜਿੰਦਰ ਦਾਸ ,ਲਾਡੀ ਬਾਵਾ ,ਰਾਜੂ ਸਿੰਘ, ਖੁਸਪਰੀਤ ਬਾਵਾ, ਅਮਨ ਬਾਵਾ, ਜਗਤਾਰ ਤਾਰੀ ਆਦਿ ਸਮੇਤ ਹੋਰ ਨੌਜਵਾਨ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!