ਜਸਵਿੰਦਰ ਪਾਲ

ਕੀ ਆਖਾਂ ਤੇ ਕੀ ਨਾਂ ਆਖਾਂ?
ਲਿਖਾਂ ਵੀ ਤੇ ਕੀ ਲਿਖਾਂ ???
ਅਲਫਾਜ਼ ਈ ਨੀ ਮਿਲ ਰਹੇ।।
ਸ਼ਸ਼ੋਪੰਜ ਵਿਚ ਆਂ;
ਕਿ ਕਿਸ ਲਾਇਬ੍ਰੇਰੀ ਦੀਆਂ ਕਿਤਾਬਾਂ ਫਰੋਲਾਂ ਜਾ ਕੇ
ਕਿਹੜੀ ਕਲਮ ਦਵਾਤ ਲਿਆਵਾਂ
ਲੜੀ ਪਰੋ ਕੇ ਲਫਜਾਂ ਦੀ,,
ਕਿਹੜੇ ਧਾਗੇ ਪਾਵਾਂ ???
ਦੇਖਕੇ ਤੇਰੀ ਪ੍ਰੀਤ “ਪੰਜਾਬ ਕੌਰ”
“ਸੁੱਖੀ ਬਰਾੜ”
ਸੀਸ ਤੇਰੀ ਸੇਵਾ ਅੱਗੇ ਝੁਕਾਵਾਂ।
ਤੇਰੇ ਇਸ ਜਜ਼ਬੇ ਨੂੰ,
ਕਿਓਂ ਨਾਂ ਮੈ ਬਣਾ ਕਵਿਤਾ ਇੱਕ ਗਾਂਵਾਂ।
ਦਿਲ ਕਰਦਾ ਏ ਮੈ ਵੀ
ਤੇਰੇ ਹੌਸਲਿਆ ਤੋਂ,
ਉਡਾਣ ਇਕ ਭਰ ਲੈ ਜਾਂਵਾਂ।
ਮਲਕਾ ਏ ਤੂੰ,
ਮਲਕਾ ਏ ਤੂੰ ਹੁਸਨ ਦੀ,
ਸੀਰਤ ਵੀ ਤੇਰੀ ਪਿਆਰੀ ਏ।
ਤੇਰੇ ਮਨਸੂਬਿਆਂ ਤੋਂ,
ਤਾਹੀਓਂ ਤੇ ਮਿਲਦੀ
ਇੱਕ ਨਵੀਂ
ਉਮੀਦ ਪਿਆਰੀ ਏ।
ਬਾਪੂ ਵਿਰਸੇ ਦੀ ਧੀ ਏ ਤੂੰ,
ਬੋਲੀ ਪੰਜਾਬੀ ਤੇਰੀ ਮਾਂ ਏ,
ਸਭਿਆਚਾਰ ਏ ਵੀਰਾ ਤੇਰਾ,
ਤਾਹੀਓਂ ਪੰਜਾਬੀਆਂ ਦੇ ਦਿਲਾਂ ਵਿੱਚ
ਬਣੀ ਤੇਰੀ ਥਾਂ ਏ।
ਵਾਹ ਨੀ ਸ਼ੌਕੀਨਣੇ,
ਵਾਹ ਨੀ ਸ਼ੌਕੀਨਣੇ ਤੇਰਾ ਵੀ ਜਵਾਬ ਨਹੀ,,,
ਤੂੰ ਸ਼ੌਕ ਵੀ ਜਿੰਦਾ ਰੱਖਦੀ ਏ
ਰੱਖ ਕੇ ਨਾਂਮ ਚੈਨਲ ਦਾ,
“ਸੱਗੀ ਫੁੱਲ”
ਨਾਂਮ ਪੁਰਾਣੇ ਗਹਿਣਿਆਂ ਦਾ ਦੁਨੀਆਂ ਨੂੰ ਦੱਸਦੀ ਏ
ਤੇਰੇ ਇਸ ਚੈਨਲ ਦੇ ਨਾਂਮ ਨੇ,
ਧੁੰਮਾਂ ਹੋਰ ਮਚਾਈਆ ਨੇ।
ਪੁਰਾਤਨ ਗਹਿਣਿਆਂ ਦੇ
ਨਾਲ
ਅਜ ਫੇਰ ਤੂੰ ਜੱਗ ਵਿੱਚ ਧੂੰਮਾ ਪਾਈਆਂ ਨੇ।
ਰਹੂ ਚੱਲਦਾ ਸਦੀਆਂ ਤੱਕ
ਚੈਨਲ ਤੇ ਨਾਂਮ ਤੇਰਾ,
“ਜੇ-ਪਾਲ” ਨੇ ਰੱਬ ਨੂੰ ਅਰਜਾਂ ਇਹ ਆਖ ਸੁਣਾਈਆਂ ਨੇ,
ਅਰਜਾਂ ਇਹ ਆਖ ਸੁਣਾਈਆਂ ਨੇ।।