12.4 C
United Kingdom
Saturday, May 10, 2025

More

    100 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਇਆ ਪੁੱਤਰ ਦਾ ਜਨਮ ਦਿਨ

    ??ਡਾ. ਪਰਮਿੰਦਰ ਸਿੰਘ ਬੰਮਰਾ ਦੀ ਨਵੇਕਲੀ ਪਹਿਲ
    ਡਾ. ਮਿੱਠੂ ਮੁਹੰਮਦ, ਮਹਿਲ ਕਲਾਂ

    ਸਮਾਜ ਸੇਵੀ ਡਾਕਟਰ ਪਰਮਿੰਦਰ ਸਿੰਘ ਬੰਮਰਾ ਵਲੋਂ ਪਿੰਡ ਹਮੀਦੀ ਵਿਖੇ ਆਪਣੇ ਹੋਣਹਾਰ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਮਨਾਉਣ ਸਮੇਂ 100 ਦੇ ਕਰੀਬ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਨਸਲਾਂ ਅਤੇ ਹੋਰ ਸਾਮਾਨ ਵੰਡਿਆ ਗਿਆ ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਦੀ ਸੂਬਾ ਸਕੱਤਰ ਮੈਡਮ ਸੁਦੇਸ਼ ਜੋਸ਼ੀ ਹਮੀਦੀ ਨੇ ਡਾਕਟਰ ਪਰਮਿੰਦਰ ਸਿੰਘ ਬੰਮਰਾ ਦੇ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਦੀ ਸਮੁੱਚੇ ਬੰਮਰਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਿੱਥੇ ਮਨੁੱਖਤਾ ਦੀ ਭਲਾਈ ਲਈ ਕਰੋਨਾ ਵਾਇਰਸ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ ਉੱਥੇ ਆਪਣੇ ਲੜਕੇ ਦੇ ਜਨਮ ਦਿਨ ਮੌਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਨਸਲਾਂ ਅਤੇ ਹੋਰ ਸਾਮਾਨ ਵੰਡਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮਾਮਲਾ ਪਰਿਵਾਰ ਵਾਂਗ ਸਮਾਜ ਸੇਵਾ ਅਤੇ ਆਪਣੇ ਧੀਆਂ ਪੁੱਤਾਂ ਦੇ ਜਨਮ ਦਿਨ ਮਨਾਉਣ ਸਮੇਂ ਲੋੜਵੰਦਾਂ ਦੀ ਭਲਾਈ ਲਈ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਲਖਵਿੰਦਰ ਸਿੰਘ ਨੇ ਲੜਕੇ ਦੇ ਜਨਮ ਦਿਨ ਦੀ ਬੱਮਰਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵਾਂਗ ਹੋਰ ਸਮਾਜ ਸੇਵੀ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਅਤੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਅਜਿਹੇ ਉਪਰਾਲੇ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ ਇਸ ਲਈ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਸਮੇਂ ਦੀ ਇੱਕ ਮੁੱਖ ਲੋੜ ਇਸ ਮੌਕੇ ਮੈਡਮ ਜੋਸ਼ੀ ਅਤੇ ਥਾਣਾ ਮੁਖੀ ਲਖਵਿੰਦਰ ਸਿੰਘ ਵੱਲੋਂ ਲੜਕੇ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਮੌਕੇ ਆਪਣੇ ਵਲੋਂ ਗਿਫ਼ਟ ਭੇਟ ਕੀਤੇ ਗਏ ਇਸ ਮੌਕੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਰਜਿ. ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾ ਹਮੀਦੀ ਨੇ ਮੈਡਮ ਜੋਸ਼ੀ ਅਤੇ ਥਾਣਾ ਮੁਖੀ ਲਖਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਇਲਾਕੇ ਅੰਦਰ ਮਨੁੱਖਤਾ ਦੀ ਭਲਾਈ ਲਈ ਲੋੜਵੰਦ ਲੋਕਾਂ ਦੀ ਭਲਾਈ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਕ੍ਰਾਂਤੀਕਾਰੀ ਕਾਰਜ ਕੀਤੇ ਜਾਣਗੇ ਇਸ ਲਈ ਸਮਾਜ ਸੇਵੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਜਥੇਬੰਦੀ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਲੜਕੇ ਦੀ ਮਾਤਾ ਹਰਪ੍ਰੀਤ ਕੌਰ ਦਾਦੀ ਮਨਜੀਤ ਕੌਰ ਬੰਮਰਾ ਗੁਰਵਿੰਦਰ ਸਿੰਘ ਬੰਮਰਾ ਜਰਨੈਲ ਸਿੰਘ ਅਰਸਦੀਪ ਸਿੰਘ ਸਮਨਪ੍ਰੀਤ ਖੁਸ਼ਪ੍ਰੀਤ ਕੌਰ ਤੋਂ ਇਲਾਵਾ ਏਐਸਆਈ ਸੁਖਵਿੰਦਰ ਸਿੰਘ ਕੁਤਬਾ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਪੱਤਰਕਾਰ ਜਸਵੀਰ ਸਿੰਘ ਆਦਿ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!