ਸੁੱਖ ਚੌਰਵਾਲਾ
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
ੳਹਦਾ ਹਾਸਾ ਗੁਲਾਬ ਦੀਆਂ ਪੱਤੀਆਂ ਨੇ,
ਉਹਦੀਆਂ ਟੂਣੇ ਹਾਰੀ ਅੱਖੀਆਂ ਨੇ.
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
ਉਹ ਤੁਰਦੀ ਮੋਰਾਂ ਦੀ ਚਾਲ ਯਾਰੋ,
ਉਹਦਾ ਤੱਕਣਾ ਬਾਕਮਾਲ ਯਾਰੋ
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
5″5 ਫੁੱਟ ਦੀ ਉਹ ਰਕਾਨ ਯਾਰੋ
ਜਿਵੇ ਕਰਾਚੀ ਦੀ ਕਿਰਪਾਨ ਯਾਰੋ
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
ਉਹਦਾ ਨਖਰਾ ਬੜਾ ਕਮਾਲ ਯਾਰੋ
ਸਾਂਭ-ਸਾਂਭ ਰੱਖਾਂ ਉਹ ਕੱਚ ਦਾ ਸਮਾਨ ਯਾਰੋ
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।

ਉਹ ਰੋਜੀ ਦੀ ਹੈ ਹੀਰ ਯਾਰੋ
ਸੋਹਣੀ ਮੇਰੀ ਤਕਦੀਰ ਯਾਰੋ
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
ਉਹ ਮੇਰਾ ਚੰਨ,ਸੂਰਜ,ਧਰਤੀ ਤੇ ਆਸਮਾਨ ਯਾਰੋ
ਤੱਕਾ ਉਹਦੇ ਵਿੱਚੋ ਸਾਰਾ ਜਹਾਨ ਯਾਰੋ
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
ਹੁਣ ਖੁਦਾ ਵੀ ਉਹਦੇ ਵਿੱਚੋ ਤੱਕਾਂ ਯਾਰੋ
ਨਿੱਤ ਨਾਮ ਮੈ ਉਹਦਾ ਹੀ ਜੱਪਾ ਯਾਰੋ
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
ਜਿਸ ਕੁੜੀ ਵਿੱਚ ਵੱਸਦੀ ਜਾਨ ਮੇਰੀ
ਅੱਲੜ ਤੇ ਅਣਭੋਲ ਜਿਹੜੀ…।
✒️ਸੁੱਖ ਚੌਰਵਾਲਾ
ਜਿਲ੍ਹਾ ਫਤਿਹਗੜ੍ਹ ਸਾਹਿਬ
+918872907030