ਰਜਨੀ ਵਾਲੀਆ, ਕਪੂਰਥਲਾ।
ਮੋਹ ਦੀਆਂ ਤੰਦਾਂ,
ਪਤਾ ਨੀ ਕਿੱਥੇ,
ਉਣੀਆਂ ਜਾਂਦੀਆਂ ਨੇ।
ਯਾਦਾਂ ਦੀ ਲੈ ਬੁਣਤੀ,
ਸੋਹਣੀਂ ਪਤਾ ਨੀ ਕਿੱਥੇ,
ਚੁਣੀਆਂ ਜਾਂਦੀਆਂ ਨੇ।
ਦਿਲ ਦਾ ਮਹਿਰਮ,
ਬਣ ਜਾਣਾਂ ਤੇ,
ਪਸਾਰਾ ਕਰ ਲੈਣਾਂ।
ਯਾਰ ਦੀ ਦੀਦ ਲਈ,
ਕਰ ਅੱਖੀਆਂ ਬੰਦ,
ਨਜ਼ਾਰਾ ਕਰ ਲੈਣਾਂ।
ਕਈ ਵਾਰ ਉਲਝਿਆ,
ਤਾਣਾ ਬਾਣਾ ਮੱਕੜੀ,
ਦੇ ਜਾਲੇ ਵਾਂਗੂ।
ਕਈ ਵਾਰ ਮੈਂ ਲਾਡ,
ਲਡਾਇਆ ਏਨੂੰ ਪੁੱਤਰ,
ਪਾਲੇ ਵਾਂਗੂ।
ਕੋਈ ਦੂਰ ਬੈਠਾ,
ਮੇਰੇ ਦਿਲ ਵਿੱਚ ਥਾਂ,
ਬਣਾਈ ਬੈਠਾ ਏ।
ਓ ਮੇਰੇ ਉੱਤੇ,
ਆਪਣਾਂ ਹੱਕ ਜਤਾਈ,
ਬੈਠਾ ਏ।
ਕਇੰਦਾ ਸਾਡੀ ਬੀਤੇ,
ਜਨਮ ਚ ਸਾਂਝ ਪੁਰਾਣੀਂ ਸੀ।
ਸ਼ਾਇਦ ਸੀ ਓ ਰਾਜਾ ਤੇ,
ਮੈਂ ਰਾਣੀਂ ਸੀ।
ਭੋਲੀ ਜਈ ਇੱਕ,
ਮੋਹ ਦੀ ਤੰਦ ਬਣਾ,
ਬਇੰਦੀ ਰੁਸ਼ਨਾਉਂਦੇ ਜਾਲੇ।
ਪਰ ਰਜਨੀ ਉਸ ਥਾਂ,
ਲੈ ਲਈ ਏ ਦਿਲ ਵਿੱਚ,
ਕਰਮਾਂ ਵਾਲੇ।