ਪ੍ਸ਼ੋਤਮ ਪੱਤੋ
ਦੇਸ਼ ਦੀ ਖਾਤਰ ਜਿੰਨਾਂ ਆਪਣਾ ਜੀਵਨ ਲਾਇਆ ਏ।
ਧਰਮ ਸਿਆਸਤ ਵਾਲਿਆ ਮੁੱਲ ਨਾ ਕੋਈ ਪਾਇਆ ਏ।
ਤੇਗ ਬਹਾਦਰ ਪਰਿਵਾਰ ਸਮੇਤ ਵਾਰ ਗਏ ਆਪਣੀਆਂ ਜਾਨਾਂ ਨੂੰ ,
ਝਾਂਸੀ ਰਾਣੀ ਰਣ ਭੂਮੀ ਵਿਚ ਤੇਗ ਨੂੰ ਵਾਹਿਆ ਏ।
ਭਗਤ ਸਿੰਘ ਊਧਮ ਸਿੰਘ ਜਗਾਇਆ ਲੋਕਾਂ ਨੂੰ ,
ਕਰਤਾਰ ਸਰਾਭਾ ਛੋਟੀ ਉਮਰੇ ਮੌਤ ਵਿਆਹਿਆ ਏ।
ਫੁੱਲਾਂ ਜੋਗੇ ਨਾ ਛੱਡੀਏ ਬਸ ਇੰਨਾਂ ਸ਼ਹੀਦਾਂ ਨੂੰ ,
ਉਚੀ ਸੋਚ ਸ਼ਹੀਦਾਂ ਦੀ ਨੂੰ ਸੀਸ ਝੁਕਾਇਆ ਏ।
ਆਓ ਰਲ ਕੇ ਸਾਰੇ ਪਾਈਏ ਮੁੱਲ ਕੁਰਬਾਨੀ ਦਾ,
ਪ੍ਸ਼ੋਤਮ ਕੱਠੇ ਹੋਣ ਦਾ ਹੁਣ ਮੌਕਾ ਆਇਆ ਏ।