2 C
United Kingdom
Saturday, March 7, 2026

More

    ਅੰਤਰਰਾਸ਼ਟਰੀ ਪਾੜ੍ਹਿਆਂ ਲਈ ਆਸਟਰੇਲੀਆ ਪਰਤਣ ਦਾ ਰਾਹ ਹੋਇਆ ਪੱਧਰਾ

    (ਹਰਜੀਤ ਲਸਾੜਾ, ਬ੍ਰਿਸਬੇਨ 9 ਮਈ)

    ਆਸਟਰੇਲਿਆਈ ਸੰਘੀ ਸਰਕਾਰ ਦੇ ‘ਕੋਵਿਡ ਸੇਫ ਆਸਟਰੇਲੀਆ ਵਿੱਚ ਰੋਡਮੈਪ’ ਦੇ ਤੀਜੇ ਪੜਾਅ ਅਧੀਨ ਘੋਸ਼ਣਾ ਕੀਤੀ ਹੈ ਕਿ ਉਹ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਸਰਹੱਦੀ ਪਾਬੰਦੀਆਂ ਨੂੰ ਹਟਾਉਦੇ ਹੋਏ ਵਿਦਿਆਰਥੀਆਂ ਨੂੰ ਜੁਲਾਈ ਦੇ ਸ਼ੁਰੂ ਵਿੱਚ ਹੀ ਆਸਟਰੇਲੀਆ ਵਾਪਸ ਆਉਣ ਦਾ ਸੱਦਾ ਦੇ ਸਕਦੀ ਹੈ। ਪ੍ਰਧਾਨ ਮੰਤਰੀ ਦੇ ਇਸ ਤਾਜ਼ਾ ਰਾਸ਼ਟਰੀ ਬਿਆਨ ਨਾਲ਼ ਵਿਦੇਸ਼ੀ ਵਿਦਿਆਰਥੀਆਂ ਲਈ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਵਿਚ ਵਾਪਸ ਜਾਣ ਦਾ ਰਾਹ ਪੱਧਰਾ ਹੁੰਦਾ ਦਿੱਖ ਰਿਹਾ ਹੈ। ਉੱਧਰ ਯੂਨੀਵਰਸਿਟੀਆਂ ਦਾ ਦਾਅਵਾ ਹੈ ਕਿ ਉਹ ਯੋਜਨਾ ਨਾਲ ਕੰਮ ਕਰਨ ਲਈ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਸ੍ਰੀ ਮੌਰੀਸਨ ਨੇ ਹੋਰ ਕਿਹਾ ਕਿ ਤੀਜੇ ਪੜਾਅ ਦਾ ਕਾਰਜ਼ ਤਹਿਸ਼ੁਦਾ ਅਲੱਗ-ਅਲੱਗ ਪਾਬੰਦੀਆਂ ਦੇ ਅਨੁਸਾਰ ਹੀ ਕੀਤਾ ਜਾਣਾ ਹੈ। ਗੌਰਤਲਬ ਹੈ ਕਿ ਆਸਟਰੇਲੀਆ ਦੇ ਅਦਾਰਿਆਂ ਵਿਚ ਦਾਖਲ ਹੋਣ ਵਾਲੇ ਘੱਟੋ ਘੱਟ 10 ਪ੍ਰਤੀਸ਼ਤ ਅੰਤਰਰਾਸ਼ਟਰੀ ਵਿਦਿਆਰਥੀ ਨਾਲ ਦੇਸ਼ ਦੀ 40 ਅਰਬ ਡਾਲਰ ਦੀ ਆਰਥਿਕਤਾ ਜੁੜੀ ਹੋਈ ਹੈ। ਉੱਧਰ ਕੁੱਝ ਭਾਸ਼ਾ ਬੁੱਧੀਜੀਵੀਆਂ ਦਾ ਅਜੇ ਵੀ ਸਰਕਾਰ ਦੇ ਇਸ ਫੈਸਲੇ ਬਾਬਤ ਕਹਿਣਾ ਹੈ ਕਿ ਹੁਣ ਸਭ ਕੁਝ ਬੇਯਕੀਨੀ ਵਿੱਚ ਪੈ ਰਿਹਾ ਹੈ। ਇਹ ਸੁਣਨਾ ਬਹੁਤ ਆਰਾਮ ਦੀ ਗੱਲ ਹੈ ਕਿ ਆਖਰਕਾਰ ਆਸਟਰੇਲੀਆ ਨੇ ਸਾਨੂੰ ਉਨ੍ਹਾਂ ਦੀਆਂ ਯੋਜਨਾਵਾਂ ਵਿੱਚ ਸ਼ਾਮਲ ਕਰ ਲਿਆ ਹੈ, ਪਰ ਸਰਕਾਰ ਨੇ ਪੁੱਖਤਾ ਤੌਰ ‘ਤੇ ਹਾਲੇ ਇਹ ਘੋਸ਼ਣਾ ਨਹੀਂ ਕੀਤੀ ਹੈ ਕਿ ਉਹ ਬਾਹਰੀ ਪਾੜ੍ਹਿਆਂ ਨੂੰ ਅਸਲ ਵਿੱਚ ਕਦੋਂ ਯਾਤਰਾ ਕਰਨ ਦੇਣਗੇ। ਇਸ ਲਈ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਬਾਹਰੀ ਪਾੜ੍ਹਿਆਂ ਦੇ ਭਵਿੱਖ ਦਾ ਅਹਿਮ ਮਸਲਾ ਹੈ ਜਿਸਨੂੰ ਪੂਰੀ ਇਮਾਨਦਾਰੀ ਨਾਲ਼ ਸਮੇਂ ਸਿਰ ਨੇਪਰੇ ਚਾੜਨਾ ਸਮੇਂ ਦੀ ਮੰਗ ਹੈ। ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਭਾਰਤ ਤੋਂ ਵੱਡੀ ਤਦਾਦ ਵਿੱਚ ਪਾੜ੍ਹੇ ਆਸਟ੍ਰੇਲੀਆ ‘ਚ ਪੜਾਈ ਅਤੇ ਆਪਣੇ ਵਧੀਆ ਭਵਿੱਖ ਲਈ ਆਉਦੇ ਹਨ। ਜਿਹਨਾਂ ਵਿੱਚ ਪੰਜਾਬੀਆਂ ਦੀ ਬਹੁਗਿਣਤੀ ਮੰਨੀ ਜਾਂਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!