ਲਿਖਣ ਲੱਗਿਆਂ ਮੈਂ ਕੁਝ ਮਾਂ ਵਾਸਤੇ
ਬੋਹੜ ਦੀ ਠੰਡੀ ਮਿੱਠੀ ਛਾਂ ਵਾਸਤੇ
ਜਿਉਂਦਾ ਹਾਂ ਮੈਂ ਜਿਸ ਦੀ ਆਸ ਤੇ
ਨਿਗ੍ਹਾ ਰੱਖੇ ਮੇਰੇ ਸਵਾਸ ਸਵਾਸ ਤੇ।
ਗਿਲਿੱਉ ਚੁੱਕ ਕੇ ਸੁੱਕੇ ਰਹੀ ਪਾਉਂਦੀ
ਹਰ ਇੱਕ ਰਿਸ਼ਤਾ ਨਾਤਾ ਨਿਬਾਉਦੀ
ਨਵੀਂ ਹਰ ਰੋਜ਼ ਗੁਰਬਾਤ ਸਿਖਾਉਂਦੀ
ਚੂਰੀ ਕੁੱਟ ਕੁੱਟ ਕੇ ਖਵਾਉਂਦੀ।
ਪਾਲ ਪਲੋਸ ਜਿਸ ਵੱਡਿਆਂ ਕੀਤਾ
ਹਰ ਦਮ ਘੁੱਟ ਸਬਰ ਦਾ ਪੀਤਾ
ਕੁਦਰਤ ਸੰਗ ਜਿਸ ਦੀਆਂ ਪ੍ਰੀਤਾ
ਕਹੇ ਪਈ ਨਾ ਵਿੱਚ ਗਲਤ ਕਰੀਤਾ।
ਬਚਪਨ ਲੰਘਿਆ ਜਵਾਨੀ ਆਈ
ਮਾਂ ਮੇਰੀ ਨੇ ਖੁਸ਼ੀ ਮਨਾਈ
ਸੋਹਣੀ ਜੀ ਇੱਕ ਨਹੁੰ ਲਿਆਈ।
,ਸੁਖਚੈਨ,ਸਭ ਨੇ ਦਿੱਤੀ ਆਣ ਵਧਾਈ।
ਸੁਖਚੈਨ ਸਿੰਘ,ਠੱਠੀ ਭਾਈ,
8437932924