2.1 C
United Kingdom
Saturday, March 7, 2026

More

    ਛੱਡ, ਓਹਨਾਂ ਤੋਂ ਕੀ ਲੈਣਾ

    ਸਿੱਕੀ ਝੱਜੀ ਪਿੰਡ ਵਾਲਾ ( ਇਟਲੀ)

    ਹਾਸੇ ਠੱਠੇ ਕੀ ਹੁੰਦੇ, ਮੈਂ ਕੁਝ ਨਹੀਂ ਜਾਣਦਾ,
    ਲੇਖਾਂ ਚ ਲਿਖਾਏ, ਹੰਝੂਆਂ ਨਾਲ ਜੀਅ ਲੈਣਾ,

    ਚਿਹਰੇ ਉੱਤੇ ਲੋੜ ਨਹੀਂ, ਬਨੌਟੀ ਹਾਸਿਆਂ ਦੀ,
    ਦਿਲ ਸੱਜਣਾ ਵਾਜੋਂ ਰੋਵੇ, ਤਾਂ ਹੱਸ ਕੇ ਕੀ ਲੈਣਾਂ ?

    ਘੁੱਟ ਸ਼ਰਬਤ ਦੇ, ਜਿਹਨਾਂ ਅੱਖੀਆਂ ਚੋਂ ਪੀਂਦੇ ਰਿਹੇ,
    ਅੱਜ ਉਹਦੇ ਹੀ ਹੱਥੋੰ, ਜਹਿਰ ਪਿਆਲਾ ਪੀ ਲੈਣਾ,

    ਵਕਤ ਗਵਾਇਆ, ਮਨ ਦੀ ਪ੍ਰੀਤ ਨੂੰ ਪਾਉਣ ਲਈ,
    ਕਹਿਣਾ ਕੁਝ ਨਹੀਂ, ਪਰ ਬੁੱਲੀਆਂ ਹੀ ਨੂੰ ਸੀ ਲੈਣਾ,

    ਮਤਲਬ ਕੱਢ ਕੇ ‘ਸਿੱਕੀ’ ਪਾਸੇ ਵੱਟ ਗਏ ਜੋ,
    “ਝੱਜੀ ਪਿੰਡ ਵਾਲਿਆ” ਛੱਡ ਉਹਨਾਂ ਤੋਂ ਕੀ ਲੈਣਾ ?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!