6.9 C
United Kingdom
Saturday, March 7, 2026

More

    ਆਇਰਲੈਂਡ ਪੁਲਿਸ ਅਧਿਕਾਰੀ ਗੁਰਦੁਆਰਾ ਸਾਹਿਬ ਨਤਮਸਤਕ ਹੋਏ

    ਆਇਰਲੈਂਡ (ਰਿੰਪੀ ਪੰਜਾਬੀ )

    ਅਇਰਲੈਂਡ ਦੀ ਪੁਲਿਸ ਵਿੱਚ ਕੰਮ ਕਰਦੇ ਆਇਰਸ਼ ਪੰਜਾਬੀ ਜੋ ਕਿ ਸਨਡਰਾਈਵ ਪੁਲਿਸ ਥਾਣੇ ਵਿਖੇ ਡਿਊਟੀ ਨਿਭਾ ਰਹੇ ਮਾਰਟਿਨ ਜੋਗਿੰਦਰ ਸਿੰਘ ਅੱਜ ਸ੍ਰੀ ਗੁਰੂ ਨਾਨਕ ਦਰਬਾਰ ਡਬਲਿਨ ਗੁਰਦੁਆਰਾ ਸਾਹਿਬ ਪੁੱਜੇ। ਉੱਥੇ ਪਹੁੰਚ ਕੇ ਮਾਰਟਿਨ ਜੋਗਿੰਦਰ ਸਿੰਘ ਨੇ ਆਪਣੇ ਥਾਣੇ ਵੱਲੋਂ ਉਥੇ ਸੇਵਾ ਕਰ ਰਹੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਵਿੱਚ ਆ ਕੇ ਗੁਰੂ ਦਾ ਅਸ਼ੀਰਵਾਦ ਲਿਆ। ਜਿਹੜੇ ਪਿਛਲੇ ਇਕ ਮਹੀਨੇ ਤੋਂ ਹਸਪਤਾਲਾਂ, ਪੁਲਿਸ ਸਟੇਸ਼ਨਾਂ, ਤੇ ਬੇਘਰਾਂ ਨੂੰ ਗੁਰੂ ਦਾ ਲੰਗਰ ਮੁਹੱਈਆ ਕਰਵਾ ਰਹੇ ਹਨ। ਪ੍ਰਬੰਧਕ ਕਮੇਟੀ ਨੇ ਅਇਰਲੈਂਡ ਦੀ ਸੰਗਤ ਨੂੰ ਇਸ ਸਮੇਂ ਵੱਧ ਤੋਂ ਵੱਧ ਗੁਰੂ ਘਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਇਸੇ ਤਰਾਂ ਲੰਗਰ ਮੁਹੱਈਆ ਕਰਵਾਉਂਦੇ ਰਹੀਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!